72 ਸਾਲ ਦੇ ਬਜ਼ੁਰਗ ਨੇ ਨੌਕਰਾਣੀ ਨਾਲ ਕੀਤੀ ਛੇੜਛਾੜ, Rape ਦੀ ਕੋਸ਼ਿਸ਼ ਦਾ ਆਰੋਪ

0
1358

ਜਲੰਧਰ | ਰਾਜਾ ਗਾਰਡਨ ‘ਚ 21 ਸਾਲ ਦੀ ਨੌਕਰਾਣੀ ਨਾਲ ਛੇੜਛਾੜ ਤੇ ਬਲਾਤਕਾਰ ਦੀ ਕੋਸ਼ਿਸ਼ ਦੇ ਮਾਮਲੇ ‘ਚ ਪੁਲਿਸ ਨੇ 72 ਸਾਲ ਦੇ ਬਜ਼ੁਰਗ ਖਿਲਾਫ ਮਾਮਲਾ ਦਰਜ ਕੀਤਾ ਹੈ।

ਆਰੋਪੀ ਦੀ ਪਛਾਣ ਹਰੀ ਸਿੰਘ ਵਜੋਂ ਹੋਈ ਹੈ। ਨੌਕਰਾਣੀ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਕਿ ਉਹ ਆਰੋਪੀ ਦੇ ਘਰ ਲੰਮੇ ਸਮੇਂ ਤੋਂ ਉਸ ਦੀ ਪਤਨੀ ਦੀ ਦੇਖਭਾਲ ਕਰ ਰਹੀ ਹੈ।

ਆਰੋਪੀ ਦੇ 2 ਬੱਚੇ ਵਿਦੇਸ਼ ਰਹਿੰਦੇ ਹਨ। ਰੋਜ਼ਾਨਾ ਦੀ ਤਰ੍ਹਾਂ ਉਹ ਸੋਮਵਾਰ ਘਰ ਦਾ ਕੰਮ ਕਰਨ ਆਈ। ਆਰੋਪੀ ਨੇ ਉਸ ਨੂੰ ਫਰਿਜ ‘ਚ ਰੱਖੇ ਫਲ ਕੱਢਣ ਨੂੰ ਕਿਹਾ, ਜਦੋਂ ਉਹ ਫਲ ਕੱਢਣ ਗਈ ਤਾਂ ਆਰੋਪੀ ਨੇ ਉਸ ਨੂੰ ਪਿੱਛੋਂ ਫੜ ਲਿਆ। ਵਿਰੋਧ ਕਰਨ ‘ਤੇ ਮੂੰਹ ਦਬਾ ਦਿੱਤਾ ਤੇ ਧਮਕੀਆਂ ਦਿੱਤੀਆਂ।

ਉਸ ਦੇ ਵਿਰੋਧ ਕਰਨ ਦੇ ਬਾਵਜੂਦ ਆਰੋਪੀ ਨੇ ਉਸ ਨੂੰ ਨਹੀਂ ਛੱਡਿਆ। ਵਾਰ-ਵਾਰ ਵਿਰੋਧ ਕਰਨ ‘ਤੇ ਹਰੀ ਸਿੰਘ ਮਾਫੀ ਮੰਗਣ ਲੱਗਾ। ਮਾਮਲੇ ਦੀ ਜਾਣਕਾਰੀ ਜਦੋਂ ਮਕਾਨ ਮਾਲਕ ਦੇ ਬੱਚਿਆਂ ਤੇ ਪਰਿਵਾਰ ਵਾਲਿਆਂ ਨੂੰ ਦਿੱਤੀ ਤਾਂ ਉਨ੍ਹਾਂ ਨੇ ਵੀ ਮਾਫੀ ਮੰਗੀ। ਆਰੋਪੀ ਸ਼ਾਸਤਰੀ ਮਾਰਕੀਟ ‘ਚ ਦੁਕਾਨ ਚਲਾਉਂਦਾ ਸੀ। ਪੁਲਿਸ ਅਨੁਸਾਰ ਆਰੋਪੀ ਦੀ ਗ੍ਰਿਫਤਾਰੀ ਕੀਤੀ ਜਾ ਰਹੀ ਹੈ।

(ਨੋਟ– ਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋਟੈਲੀਗ੍ਰਾਮ ਐਪ ‘ਤੇ ਵੀ ਜਲੰਧਰ ਬੁਲੇਟਿਨ ਚੈਨਲ ਨਾਲ https://t.me/Jalandharbulletin ਜੁੜਿਆ ਜਾ ਸਕਦਾ ਹੈ।