ਚੰਡੀਗੜ੍ਹ | ਮਨੀਮਾਜਰਾ ਦੇ ਮੋਰੀ ਗੇਟ ਦੇ ਕੋਲ ਚਾਹ ਅਤੇ ਪਰੌਂਠੇ ਵੇਚਣ ਵਾਲੇ 70 ਸਾਲਾ ਵਿਅਕਤੀ ਨੂੰ ਪੁਲਿਸ ਨੇ ਨਾਬਾਲਗਾ ਨਾਲ ਬਲਾਤਕਾਰ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਹੈ। ਮਨੀਮਾਜਰਾ ਪੁਲਿਸ ਨੇ ਮੁਲਜ਼ਮ ਨੂੰ ਐਤਵਾਰ ਨੂੰ ਡਿਊਟੀ ਮੈਜਿਸਟ੍ਰੇਟ ਦੇ ਸਾਹਮਣੇ ਪੇਸ਼ ਕੀਤਾ, ਜਿੱਥੋਂ ਉਸ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ।
ਚੰਡੀਗੜ੍ਹ ਚਾਈਲਡ ਹੈਲਪਲਾਈਨ ਟੀਮ ਨੇ ਮਾਮਲੇ ‘ਚ ਅਹਿਮ ਭੂਮਿਕਾ ਨਿਭਾਈ। ਚਾਈਲਡ ਹੈਲਪਲਾਈਨ ਵੱਲੋਂ ਸੰਗੀਤਾ ਝੁੰਡ ਨੇ ਆਪਣੀ ਟੀਮ ਭੇਜੀ ਅਤੇ ਦੋਸ਼ੀਆਂ ਵਿਰੁੱਧ ਕਾਰਵਾਈ ਕੀਤੀ। ਜਿਸ ਸਮੇਂ ਬਜ਼ੁਰਗ ਦੋਸ਼ੀ ਦੁਕਾਨਦਾਰ ਨੇ ਬਲਾਤਕਾਰ ਕੀਤਾ, ਉਸ ਸਮੇਂ ਕਿਸੇ ਨੇ ਉਸ ਦੀ ਵੀਡੀਓ ਬਣਾਈ ਸੀ ਅਤੇ ਵਾਇਰਲ ਕਰ ਦਿੱਤੀ। ਵੀਡੀਓ ਵਾਇਰਲ ਹੋਣ ਤੋਂ ਬਾਅਦ ਇਸ ਨੂੰ ਚਾਈਲਡ ਹੈਲਪਲਾਈਨ ਕੋਲ ਪਹੁੰਚਾਇਆ ਗਿਆ।
ਇਸ ਦੇ ਅਧਾਰ ‘ਤੇ ਚਾਈਲਡ ਹੈਲਪਲਾਈਨ ਟੀਮ ਨੇ ਨਾਬਾਲਗਾ ਨਾਲ ਸੰਪਰਕ ਕਰਕੇ ਘਟਨਾ ਬਾਰੇ ਪੂਰੀ ਜਾਣਕਾਰੀ ਪ੍ਰਾਪਤ ਕੀਤੀ। ਇਸ ਤੋਂ ਬਾਅਦ ਮਾਮਲੇ ਦੀ ਸ਼ਿਕਾਇਤ ਮਨੀਮਾਜਰਾ ਥਾਣੇ ਨੂੰ ਦਿੱਤੀ ਗਈ। ਸ਼ਿਕਾਇਤ ਤੋਂ ਬਾਅਦ ਪੁਲਿਸ ਨੇ ਬਜ਼ੁਰਗ ਖਿਲਾਫ ਪੋਕਸੋ ਐਕਟ ਤਹਿਤ ਮਾਮਲਾ ਦਰਜ ਕੀਤਾ ਅਤੇ ਨਾਬਾਲਗਾ ਨਾਲ ਬਲਾਤਕਾਰ ਕਰਨ ਦੇ ਦੋਸ਼ ਵਿੱਚ ਉਸ ਨੂੰ ਗ੍ਰਿਫਤਾਰ ਕਰ ਲਿਆ।