ਬਟਾਲਾ ‘ਚ ਨਾਬਾਲਗਾ ਨਾਲ 62 ਸਾਲ ਦੇ ਬਜ਼ੁਰਗ ਵਿਅਕਤੀ ਨੇ ਕੀਤੀ ਸ਼ਰਮਨਾਕ ਕਰਤੂਤ

0
969

ਬਟਾਲਾ | ਇਥੋਂ ਇਕ ਸ਼ਰਮਾਨਾਕ ਖਬਰ ਸਾਹਮਣੇ ਆਈ ਹੈ। ਨਜ਼ਦੀਕੀ ਪਿੰਡ ਡੇਹਰੀਵਾਲ ਵਿਖੇ ਇਨਸਾਨੀਅਤ ਨੂੰ ਸ਼ਰਮਸ਼ਾਰ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਪਿੰਡ ‘ਚ 15 ਸਾਲਾ ਨਾਬਾਲਗ ਲੜਕੀ ਨਾਲ ਪਿੰਡ ਦੇ ਹੀ ਰਹਿਣ ਵਾਲੇ 62 ਸਾਲਾ ਵਿਅਕਤੀ ਨੇ ਜ਼ਬਰਦਸਤੀ ਕੀਤੀ।

ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਨੇ ਕੇਸ ਦਰਜ ਕਰਦੇ ਹੋਏ ਅਗਲੀ ਤਫਤੀਸ਼ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਆਰੋਪੀ ਫਰਾਰ ਦੱਸਿਆ ਜਾ ਰਿਹਾ ਹੈ। ਪਿੰਡ ਵਾਸੀਆਂ ਨੇ ਕਿਹਾ ਕਿ ਪੀੜਤ ਲੜਕੀ ਦੀ ਮਾਤਾ ਆਂਗਣਵਾੜੀ ਵਰਕਰ ਅਤੇ ਪਿਤਾ ਮਿਹਨਤ-ਮਜ਼ਦੂਰੀ ਦਾ ਕੰਮ ਕਰਦੇ ਹਨ। ਘਟਨਾ ਉਸ ਵੇਲੇ ਵਾਪਰੀ ਜਦੋਂ ਮਾਤਾ ਅਤੇ ਪਿਤਾ ਆਪਣੇ ਕੰਮ ‘ਤੇ ਗਏ ਹੋਏ ਸਨ ਅਤੇ ਪੀੜਤ ਲੜਕੀ ਘਰ ਵਿਚ ਇਕੱਲੀ ਸੀ। ਉਸ ਵੇਲੇ ਆਰੋਪੀ ਜੋਗਿੰਦਰ ਪਾਲ ਜੋ ਪਿੰਡ ਵਿਚ ਰਾਸ਼ਨ ਡਿਪੂ ਚਲਾਉਂਦਾ ਹੈ, ਉਹ ਘਰ ਆਇਆ ਅਤੇ ਬੇਟੀ ਨੂੰ ਇਕੱਲੇ ਦੇਖਦੇ ਉਸ ਨਾਲ ਜ਼ਬਰਦਸਤੀ ਕੀਤੀ।

ਜਦੋਂ ਛੋਟੀ ਬੇਟੀ ਘਰੇ ਆਈ ਤਾਂ ਉਸਨੇ ਪੀੜਤਾ ਨੂੰ ਰੋਂਦੇ ਹੋਏ ਦੇਖਿਆ। ਮਾਤਾ ਵਾਪਸ ਘਰ ਆਈ ਤਾਂ ਬੇਟੀ ਨੇ ਰੋਂਦੇ ਹੋਏ ਸਾਰੀ ਘਟਨਾ ਬਾਰੇ ਦੱਸਿਆ ਤਾਂ ਪਰਿਵਾਰ ਨੇ ਉਸੇ ਸਮੇਂ ਜਾਣਕਾਰੀ ਪੁਲਿਸ ਨੂੰ ਦਿੱਤੀ। ਪੁਲਿਸ ਵਲੋਂ ਬਿਆਨ ਦਰਜ ਕਰਦੇ ਹੋਏ ਉਕਤ ਆਰੋਪੀ ‘ਤੇ 376 ਧਾਰਾ ਤਹਿਤ ਕੇਸ ਦਰਜ ਕਰਦੇ ਹੋਏ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕੀਤੀ।

(Note : ਖਬਰਾਂ ਦੇ ਅਪਡੇਟਸ ਸਿੱਧਾ ਆਪਣੇ ਵਟਸਐਪ ‘ਤੇ ਮੰਗਵਾਓ। ਸਭ ਤੋਂ ਪਹਿਲਾਂ ਸਾਡੇ ਨੰਬਰ 97687-90001 ਨੂੰ ਆਪਣੇ ਮੋਬਾਇਲ ‘ਚ ਸੇਵ ਕਰੋ। ਇਸ ਤੋਂ ਬਾਅਦ ਇਸ ਲਿੰਕ  ‘ਤੇ ਕਲਿੱਕ ਕਰਕੇ ਗਰੁੱਪ ਨਾਲ ਜੁੜੋ। ਪੰਜਾਬ ਦਾ ਹਰ ਜ਼ਰੂਰੀ ਅਪਡੇਟ ਆਵੇਗਾ ਸਿੱਧਾ ਤੁਹਾਡੇ ਮੋਬਾਇਲ ‘ਤੇ)