60 ਸਾਲਾਂ ਦਾ ਬਜ਼ੁਰਗ ਸੜਕ ‘ਤੇ ਯੋਗਾ ਕਰ ਕੇ ਲੋਕਾਂ ਨੂੰ ਦੇ ਰਿਹੈ ਚੰਗਾ ਸੰਦੇਸ਼

0
1838

ਪਟਿਆਲਾ| ਰਾਜਪੁਰਾ-ਚੰਡੀਗੜ੍ਹ ਨੈਸ਼ਨਲ ਹਾਈਵੇ ਦੇ ਡਿਵਾਈਡਰ ਉਪਰ 60 ਸਾਲ ਦਾ ਬਜ਼ੁਰਗ ਵਿਆਕਤੀ ਕਸਰਤ ਤੇ ਯੋਗਾ ਕਰ ਕੇ ਲੋਕਾਂ ਨੂੰ ਚੰਗਾ ਮੈਸਜ ਦੇ ਰਿਹਾ ਹੈ । ਇਸ ਵਿਆਕਤੀ ਦਾ ਨਾਮ ਮੋਨੀਦਰ ਭਗਤ ਹੈ, ਜਿਹੜਾ ਕਿ ਝਾਰਖੰਡ ਦੇ ਰਹਿਣ ਵਾਲਾ ਹੈ। ਦੱਸ ਦਈਏ ਕਿ ਇਹ ਵਿਅਕਤੀ ਪਿਛਲੇ 4 ਸਾਲਾਂ ਤੋਂ ਆਪਣੇ ਘਰ ਨਹੀਂ ਗਿਆ ਕਿਉਂਕਿ ਇਨ੍ਹਾਂ ਨੂੰ ਬਾਹਰ ਘੁੰਮਣ ਦੀ ਆਦਤ ਹੈ । ਗੱਲਬਾਤ ਕਰਦਿਆਂ ਇਸ ਬਜ਼ੁਰਗ ਨੇ ਦੱਸਿਆ ਕਿ ਉਹ ਬਚਪਨ ਤੋਂ ਹੀ ਯੋਗਾ ਤੇ ਆਸਨ ਕਰ ਰਿਹਾ ਹੈ, ਉਸ ਨੇ ਇਹ ਸਭ ਆਪਣੇ ਪਿਤਾ ਦੇ ਕੋਲੋਂ ਸਿਖਿਆ ਹੈ । ਹੁਣ ਤੱਕ ਉਹ ਸ਼ੀਰਸ਼ ਆਸਨ, ਪਦਮ ਆਸਨ, ਮਯੂਰ ਆਸਨ ਅਤੇ ਹੋਰ ਵੀ ਕਈ ਆਸਨ ਕਰਦਾ ਹੈ।