ਅਬੋਹਰ ‘ਚ ਸਾਢੇ 5 ਸਾਲ ਦੀ ਬੱਚੀ ਨਾਲ 45 ਸਾਲ ਦੇ ਵਿਅਕਤੀ ਨੇ ਕੀਤੀ ਛੇੜਛਾੜ

0
2845

ਫਾਜ਼ਿਲਕਾ (ਗੁਰਨਾਮ ਸਿੰਘ ਸੰਧੂ) | ਪਿੰਡ ਖਾਟਵਾਂ ਇਕ ਸਾਢੇ ਪੰਜ ਸਾਲ ਦੀ ਬੱਚੀ ਨਾਲ ਛੇੜਛਾੜ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਬੱਚੀ ਦੇ ਚਾਚਾ ਨੇ ਦੱਸਿਆ ਕਿ ਉਨ੍ਹਾਂ ਦੇ ਗੁਆਂਢ ਵਿੱਚ ਬੱਚੀ ਖੇਡਣ ਜਾਂਦੀ ਸੀ। ਹਨੂੰਮਾਨਗੜ੍ਹ ਤੋਂ ਆਇਆ ਹੰਸਰਾਜ ਬੱਚੀ ਨੂੰ ਘਰ ਅੰਦਰ ਲੈ ਕੇ ਗਿਆ ਅਤੇ ਉਸ ਨਾਲ ਛੇੜਛਾੜ ਕੀਤੀ। ਬੱਚੀ ਦੇ ਮੂੰਹ ‘ਤੇ ਦੰਦੀਆਂ ਦੇ ਨਿਸ਼ਾਨ ਵੀ ਹਨ।

ਬੱਚੀ ਨੂੰ ਅੱਜ ਸਿਵਿਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਅਰੋਪੀ ਦੀ ਉਮਰ 45 ਸਾਲ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

(ਨੋਟ – ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ‘ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ https://t.me/punjabibulletin)