ਦਵਾਈ ਲੈਣ ਜਾ ਰਹੀ 25 ਸਾਲਾ ਲੜਕੀ ਨੂੰ ਕਾਰ ਨੇ ਮਾਰੀ ਟੱਕਰ, ਹਸਪਤਾਲ ਲਿਜਾਂਦਿਆਂ ਰਾਸਤੇ ’ਚ ਮੌਤ

0
1036

ਮੋਗਾ। ਮੋਗਾ ਦੇ ਧਰਮਕੋਟ ਰੋਡ ਉਤੇ ਸੜਕ ਹਾਦਸੇ ਵਿਚ ਇਕ ਲੜਕੀ ਦੀ ਮੌਤ ਹੋ ਗਈ। ਉਕਤ ਲੜਕੀ ਆਪਣੀ ਮਾਂ ਤੇ ਤਾਏ ਨਾਲ ਮੋਟਰਸਾਈਕਲ ਉਤੇ ਦਵਾਈ ਲੈਣ ਜਾ ਰਹੀ ਸੀ। ਹਰਜਿੰਦਰ ਕੌਰ (25) ਨੇ ਰਾਸਤੇ ਵਿਚ ਬਾਥਰੂਮ ਜਾਣ ਲਈ ਮੋਟਰਸਾਈਕਲ ਰੁਕਵਾਇਆ। ਉਹ ਜਿੱਦਾਂ ਹੀ ਬਾਥਰੂਮ ਜਾਣ ਲਈ ਸੜਕ ਪਾਰ ਕਰਨ ਲੱਗੀ ਤਾਂ ਸਾਹਮਣੇ ਤੋਂ ਆ ਰਹੀ ਕਾਰ ਨੇ ਉਸਨੂੰ ਟੱਕਰ ਮਾਰ ਦਿੱਤੀ।

ਹਾਦਸੇ ਵਿਚ ਲੜਕੀ ਬੁਰੀ ਤਰ੍ਹਾਂ ਜਖਮੀ ਹੋ ਗਈ। ਉਸਨੂੰ ਹਸਪਤਾਲ ਲੈ ਕੇ ਜਾਣ ਦੀ ਕੋਸ਼ਿਸ਼ਿ ਕੀਤੀ ਪਰ ਰਾਸਤੇ ਵਿਚ ਹੀ ਉਸਦੀ ਮੌਤ ਹੋ ਗਈ। ਪਰਿਵਾਰ ਵਾਲਿਆਂ ਨੇ ਕਾਰ ਚਾਲਕ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਉਥੇ ਹੀ ਸੜਕ ਹਾਦਸਾ ਥੋੜ੍ਹੀ ਦੂਰ ਲੱਗੇ ਕੈਮਰੇ ਵਿਚ ਕੈਦ ਹੋ ਗਈ। ਜਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਲੜਕੀ ਦਾ ਵਿਆਹ ਸੀ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ-ਪੜਤਾਲ ਕਰ ਰਹੀ ਹੈ।