ਦੀਵਾਲੀ ਵਾਲੀ ਰਾਤ 25 ਸਾਲ ਦੀ ਕੁੜੀ ਨੂੰ ਮਿਲੀ ਖੌਫਨਾਕ ਮੌਤ, ਹਾਦਸੇ ‘ਚ ਧੌਣ ਧੜ ਤੋਂ ਹੋਈ ਵੱਖ

0
1311

ਪਟਿਆਲਾ, 2 ਨਵੰਬਰ | ਦੀਵਾਲੀ ਵਾਲੀ ਰਾਤ ਪਟਿਆਲਾ ‘ਚ ਭਿਆਨਕ ਹਾਦਸਾ ਵਾਪਰਿਆ, ਜਿਸ ‘ਚ ਗੱਡੀ ਚਲਾ ਰਹੀ 25 ਸਾਲਾ ਕੁੜੀ ਨੂੰ ਧੌਣ ਧੜ ਤੋਂ ਵੱਖ ਹੋਣ ਕਾਰਨ ਖੌਫਨਾਕ ਮੌਤ ਮਿਲੀ। ਮ੍ਰਿਤਕ ਲੜਕੀ ਦਾ ਨਾਮ ‘ਤੇ ਸ਼ਵੇਤਾ ਦੱਸਿਆ ਜਾ ਰਿਹਾ ਹੈ। ਉਹ ਸਰਹੰਦ ਸ਼ਹਿਰ ‘ਚ ਕੰਮ ਕਰਦੀ ਸੀ, ਜਿੱਥੋਂ ਛੁੱਟੀ ਹੋਣ ਮਗਰੋਂ ਉਹ ਇਕ ਸਾਥੀ ਨਾਲ ਆਪਣੇ ਘਰ ਵਾਪਸ ਪਟਿਆਲਾ ਆ ਰਹੀ ਸੀ। ਰਸਤੇ ਵਿਚ ਹੀ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਪ੍ਰਾਜੈਕਟ ਤਹਿਤ ਵੱਢੇ ਜਾ ਰਹੇ ਦਰੱਖਤਾਂ ਵਿਚ ਗੱਡੀ ਟਕਰ ਗਈ ਤੇ ਇਹ ਭਿਆਨਕ ਹਾਦਸਾ ਵਾਪਰਿਆ।



ਹਾਦਸੇ ‘ਚ ਮਰੀ ਕੁੜੀ ਦੀ ਉਮਰ ਲਗਭਗ 25 ਸਾਲ ਸੀ ਅਤੇ ਇਕ ਸਾਲ ਪਹਿਲਾਂ ਹੀ ਉਸ ਦਾ ਵਿਆਹ ਹੋਇਆ ਸੀ। ਪਤਾ ਲੱਗਾ ਹੈ ਕਿ 2 ਮਹੀਨੇ ਪਹਿਲਾਂ ਹੀ ਸ਼ਵੇਤਾ ਦੀ ਨੌਕਰੀ ਲੱਗੀ ਸੀ। ਦੀਵਾਲੀ ਵਾਲੀ ਰਾਤ ਤਕਰੀਬਨ 1 ਵਜੇ ਸ਼ਵੇਤਾ ਕੰਮ ਤੋਂ ਘਰ ਵਾਪਸ ਆ ਰਹੀ ਸੀ ਪਰ ਰਸਤੇ ਵਿਚ ਹੀ ਇਹ ਅਣਹੋਣੀ ਵਾਪਰ ਗਈ ਜਿਸ ਵਿਚ ਉਸ ਦੀ ਮੌਤ ਹੋ ਗਈ।



(Note : ਪੰਜਾਬ ਦੀਆਂ ਜ਼ਰੂਰੀ ਖਬਰਾਂ ਪੜ੍ਹਣ ਲਈ ਸਾਡੇ ਵਟਸਐਪ ਗਰੁੱਪ https://shorturl.at/0tM6T ਜਾਂ ਵਟਸਐਪ ਚੈਨਲ https://shorturl.at/Q3yRy ਨਾਲ ਜ਼ਰੂਰ ਜੁੜੋ।)