22 ਸਾਲ ਦੇ ਨੌਜਵਾਨ ਦੀ ਚਿੱਟੇ ਨੇ ਲਈ ਜਾਨ, ਮਾਂ ਦਾ ਰੌਣਾ ਸੁਣ ਹਰੇਕ ਦੀ ਅੱਖ ‘ਚ ਆਏ ਅੱਥਰੂ

0
1070

ਤਰਨਤਾਰਨ | ਹਲਕਾ ਖਡੂਰ ਸਾਹਿਬ ਅਧੀਨ ਆਉਦੇ ਪਿੰਡ ਫਤਿਆਬਾਦ ਵਿਖੇ ਓਵਰਡੋਜ਼ ਨਾਲ ਨੌਜਵਾਨ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਨੌਜਵਾਨ ਯੁਵਰਾਜ ਸਿੰਘ ਪੁੱਤਰ ਤਰਸੇਮ ਸਿੰਘ ਵਾਸੀ ਪਿੰਡ ਫਤਿਆਬਾਦ ਉਮਰ ਤਕਰੀਬਨ 22 ਸਾਲ ਸੀ, ਜੋ ਕਈ ਸਾਲਾਂ ਤੋਂ ਨਸ਼ੇ ਦਾ ਆਦੀ ਸੀ।

ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਭਾਵੇਂ ਸਮੇਂ-ਸਮੇਂ ਦੀਆਂ ਸਰਕਾਰਾਂ ਲੱਖਾਂ ਵਾਅਦੇ ਕਰ ਰਹੀਆਂ ਹਨ ਕਿ ਪੰਜਾਬ ਨਸ਼ਾ-ਮੁਕਤ ਹੋ ਗਿਆ ਪਰ ਜ਼ਮੀਨੀ ਪੱਧਰ ’ਤੇ ਨਸ਼ਾ ਪਹਿਲਾਂ ਦੀ ਤਰ੍ਹਾਂ ਸ਼ਰੇਆਮ ਵਿੱਕਦਾ ਹੈ। ਨੌਜਵਾਨ ਚਿੱਟੇ ਦਾ ਟੀਕਾ ਲਗਾ ਕੇ ਮਰ ਰਹੇ ਹਨ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਰੋ-ਰੋ ਸਰਕਾਰ ਨੂੰ ਨਸ਼ੇ ਉੱਤੇ ਕੰਟਰੋਲ ਕਰਨ ਦੀ ਅਪੀਲ ਕੀਤੀ ਹੈ।

ਮਾਂ ਦੀਆਂ ਅੱਖਾਂ ਵਿਚੋਂ ਅੱਥਰੂ ਵੇਖ ਕੇ ਸਾਰਾ ਪਿੰਡ ਸੋਗਮਈ ਹੋ ਗਿਆ ਤੇ ਹਰੇਕ ਦੀ ਅੱਖ ਨਮ ਹੋ ਹਈ। ਪੰਜਾਬ ਵਿਚ ਆਏ ਦਿਨ ਨਸ਼ੇ ਨਾਲ ਮੌਤਾਂ ਕਰਕੇ ਨੌਜਵਾਨੀ ਮਰ ਰਹੀ ਹੈ।