ਨਵਾਂਸ਼ਹਿਰ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਪਿੰਡ ਬੂਥਗੜ੍ਹ ਦੇ 20 ਸਾਲ ਦੇ ਨੌਜਵਾਨ ਕਰਨਵੀਰ ਦੀ ਕਾਰ ਦੀ ਫੇਟ ਵੱਜਣ ਨਾਲ ਮੌਕੇ ’ਤੇ ਹੀ ਮੌਤ ਹੋਣ ਦਾ ਸਾਹਮਣੇ ਆਇਆ ਹੈ।
ਮ੍ਰਿਤਕ ਦੇ ਚਾਚੇ ਨੇ ਦੱਸਿਆ ਕਿ ਮੇਰਾ ਭਤੀਜਾ ਪਿੰਡ ਵਿਖੇ ਦੁੱਧ ਦੀ ਡੇਅਰੀ ਕਰਦਾ ਸੀ । ਐਤਵਾਰ ਸਵੇਰੇ ਉਹ ਦੋਵੇਂ ਮੱਲੇਵਾਲ ਜੰਗਲ ਦੇ ਨਾਲ-ਨਾਲ ਸੜਕ ’ਤੇ ਲੱਕੜਾਂ ਵੇਖਦੇ ਆ ਰਹੇ ਸਨ ਅਤੇ ਇੰਨੇ ਵਿਚ ਪਿੱਛਿਓਂ ਆ ਰਹੀ ਕਾਰ ਨੇ ਮੇਰੇ ਭਤੀਜੇ ਨੂੰ ਫੇਟ ਮਾਰ ਦਿੱਤੀ, ਉਹ ਸੜਕ ’ਤੇ ਡਿੱਗ ਗਿਆ ਅਤੇ ਕਾਰ ਚਾਲਕ ਫਰਾਰ ਹੋ ਗਿਆ ।
ਕਰਨਵੀਰ ਦੀ ਮੌਕੇ ’ਤੇ ਹੀ ਮੌਤ ਹੋ ਗਈ। ਪੋਜੇਵਾਲ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਅਣਪਛਾਤੇ ਵਾਹਨ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।