ਹੁਸ਼ਿਆਰਪੁਰ | ਅੱਜ ਭਿਆਨਕ ਹਾਦਸਾ ਹੁਸ਼ਿਆਰਪੁਰ-ਗੜ੍ਹਸ਼ੰਕਰ ਰੋਡ ‘ਤੇ ਪਿੰਡ ਬੱਦੋਆਣਾ ਨੇੜੇ ਵਾਪਰਿਆ। ਮ੍ਰਿਤਕ ਦੀ ਪਛਾਣ ਪ੍ਰਿੰਸ ਵਾਸੀ ਰਾਮਪੁਰ ਬਿੱਲੋਦ ਵਜੋਂ ਹੋਈ ਹੈ। ਹਾਦਸਾ ਪ੍ਰਿੰਸ ਦੇ ਸਕੂਲ ਜਾਣ ਵੇਲੇ ਵਾਪਰਿਆ। ਦੱਸ ਦਈਏ ਕਿ ਬਾਈਕ ਅਤੇ ਪਿਕਅਪ ਦੀ ਟੱਕਰ ‘ਚ 16 ਸਾਲ ਦੇ ਨੌਜਵਾਨ ਦੀ ਮੌਤ ਹੋ ਗਈ। ਪਿਕਅੱਪ ਨੇ ਪ੍ਰਿੰਸ ਦੀ ਬਾਈਕ ਨੂੰ ਭਿਆਨਕ ਟੱਕਰ ਮਾਰੀ ।
ਇਸ ਦੌਰਾਨ ਪ੍ਰਿੰਸ ਦੀ ਬਾਈਕ ਦਾ ਸੰਤੁਲਨ ਵਿਗੜ ਗਿਆ ਅਤੇ ਉਹ ਸੜਕ ‘ਤੇ ਡਿੱਗ ਗਿਆ। ਇਸ ਦੌਰਾਨ ਉਹ ਗੰਭੀਰ ਜ਼ਖ਼ਮੀ ਹੋ ਗਿਆ। ਉਸਨੂੰ ਨਿੱਜੀ ਹਸਪਤਾਲ ਪਹੁੰਚਾਇਆ ਜਿਥੇ ਪ੍ਰਿੰਸ ਨੇ ਦਮ ਤੋੜ ਦਿੱਤਾ। ਸੂਚਨਾ ਮਿਲਦੇ ਹੀ ਮੌਕੇ ‘ਤੇ ਪਹੁੰਚੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਰਖਵਾ ਦਿੱਤਾ ਹੈ। ਪੁਲਿਸ ਨੇ ਹਾਦਸਾਗ੍ਰਸਤ ਵਾਹਨਾਂ ਨੂੰ ਕਬਜ਼ੇ ਵਿਚ ਲੈ ਲਿਆ ਹੈ । ਯਾਤਰੀਆਂ ਨੇ ਦੱਸਿਆ ਕਿ ਜਿਸ ਪਿਕਅਪ ਨੇ ਪ੍ਰਿੰਸ ਨੂੰ ਟੱਕਰ ਮਾਰੀ, ਉਹ ਤੇਜ਼ ਰਫਤਾਰ ਸੀ।