ਜ਼ੀਰਕਪੁਰ ‘ਚ 15 ਸਾਲਾ ਨਾਬਾਲਗਾ ਬਣੀ ਮਾਂ ; ਪੇਟ ‘ਚ ਦਰਦ ਹੋਣ ‘ਤੇ ਗਰਭਵਤੀ ਹੋਣ ਦਾ ਲੱਗਾ ਪਤਾ

0
263

ਚੰਡੀਗੜ੍ਹ | ਜ਼ੀਰਕਪੁਰ (ਪੰਜਾਬ) ‘ਚ 15 ਸਾਲਾ ਨਾਬਾਲਗ ਲੜਕੀ ਨੇ ਬੱਚੇ ਨੂੰ ਜਨਮ ਦਿੱਤਾ ਹੈ। ਉਹ ਬਲਾਤਕਾਰ ਦਾ ਸ਼ਿਕਾਰ ਸੀ। ਪੇਟ ਵਿੱਚ ਦਰਦ ਹੋਣ ਤੋਂ ਬਾਅਦ ਡਾਕਟਰਾਂ ਨੂੰ ਪਤਾ ਲੱਗਾ ਕਿ ਉਹ ਗਰਭਵਤੀ ਹੈ, ਜਿਸ ਤੋਂ ਬਾਅਦ ਉਸ ਦੀ ਇੱਕ ਨਿੱਜੀ ਹਸਪਤਾਲ ਵਿੱਚ ਡਲਿਵਰੀ ਕਰਵਾਈ ਗਈ। ਮਾਮਲੇ ਦੇ ਮੁਲਜ਼ਮ ਦੀ ਪਛਾਣ ਜ਼ੀਰਕਪੁਰ ਦੇ ਰਹਿਣ ਵਾਲੇ ਬੰਟੀ ਨਾਮ ਦੇ ਨੌਜਵਾਨ ਵਜੋਂ ਹੋਈ ਹੈ। ਪੀੜਤਾ ਦੀ ਹਾਲਤ ਵਿਗੜਨ ‘ਤੇ ਉਸ ਨੂੰ ਮੋਹਾਲੀ ਫੇਜ਼ 6 ਦੇ ਸਿਵਲ ਹਸਪਤਾਲ ‘ਚ ਦਾਖਲ ਕਰਵਾਇਆ ਗਿਆ।

ਮਾਮਲੇ ‘ਚ ਪੀੜਤਾ ਦਾ ਪਿਤਾ ਦਿਹਾੜੀਦਾਰ ਮਜ਼ਦੂਰ ਹੈ। ਝੁੱਗੀ-ਝੌਂਪੜੀ ‘ਚ ਰਹਿਣ ਵਾਲੇ ਉਸ ਦੇ ਗੁਆਂਢੀ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਜਦੋਂ ਪੀੜਤਾ ਨੂੰ ਪੇਟ ‘ਚ ਦਰਦ ਹੋਣ ਕਾਰਨ ਹਸਪਤਾਲ ਲਿਜਾਇਆ ਗਿਆ ਤਾਂ ਅਲਟਰਾਸਾਊਂਡ ‘ਚ ਉਸ ਦੇ ਪੇਟ ‘ਚ ਗਰਭਵਤੀ ਦਿਖਾਈ ਦਿੱਤੀ, ਜਿਸ ਤੋਂ ਬਾਅਦ ਉਸ ਦਾ ਇਲਾਜ ਕਰਵਾਇਆ ਗਿਆ।

ਥਾਣਾ ਜ਼ੀਰਕਪੁਰ ਦੀ ਪੁਲਿਸ ਨੇ ਮੁਲਜ਼ਮ ਬੰਟੀ ਖ਼ਿਲਾਫ਼ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਉਹ ਪਿੰਡ ਸਿੰਘਪੁਰਾ ਦਾ ਵਸਨੀਕ ਹੈ, ਜਦਕਿ ਮੂਲ ਰੂਪ ਵਿੱਚ ਇਹ ਉੱਤਰ ਪ੍ਰਦੇਸ਼ ਦੇ ਮੁਰਾਦਾਬਾਦ ਦਾ ਹੈ। ਪੁਲਿਸ ਨੇ ਬਲਾਤਕਾਰ, ਪੋਕਸੋ ਐਕਟ ਅਤੇ ਧਮਕਾਉਣ ਦੀ ਧਾਰਾ ਤਹਿਤ ਮਾਮਲਾ ਦਰਜ ਕਰ ਲਿਆ ਹੈ। ਜਾਣਕਾਰੀ ਮੁਤਾਬਕ ਮੁਲਜ਼ਮ ਨੇ ਉਸ ਨਾਲ ਕਈ ਵਾਰ ਇਹ ਹਰਕਤ ਕੀਤੀ ਸੀ। ਇਸ ਤੋਂ ਬਾਅਦ ਉਹ ਫਰਾਰ ਹੋ ਗਿਆ।