12 ਸਾਲਾ ਬੱਚੀ ਦੀ ਗੁਆਂਢੀ ਦੇ ਮੁੰਡੇ ਨੇ ਲੁੱਟੀ ਇੱਜ਼ਤ, ਕਮਰੇ ਨੂੰ ਤਾਲਾ ਲਗਾ ਕੇ ਡਬਲ ਬੈੱਡ ‘ਚ ਕਰ ਗਿਆ ਬੰਦ

0
2118


ਫਿਰੋਜ਼ਪੁਰ | ਇਥੋਂ ਇਕ ਨਾਬਾਲਗ ਲੜਕੀ ਨਾਲ ਬਲਾਤਕਾਰ ਦਾ ਘਟਨਾ ਸਾਹਮਣੇ ਆਇਆ ਹੈ। ਦੱਸ ਦਈਏ ਕਿ ਗੁਆਂਢੀ ਦੇ ਲੜਕੇ ‘ਤੇ ਦੋਸ਼ ਲੱਗੇ ਹਨ ਕਿ ਜਬਰ-ਜ਼ਨਾਹ ਤੋਂ ਬਾਅਦ ਬੱਚੀ ਨੂੰ ਬੈੱਡ ‘ਚ ਬੰਦ ਕਰ ਦਿੱਤਾ। ਪੀੜਤਾ ਦੀ ਮਾਂ ਪਹੁੰਚੀ ਤਾਂ ਬੱਚੀ ਨੂੰ ਬੇਹੋਸ਼ੀ ਦੀ ਹਾਲਤ ਵਿਚ ਬਾਹਰ ਕੱਢਿਆ। ਮਾਂ ਗੁਆਂਢੀ ਨਾਲ ਕਿਸੇ ਕੰਮ ਲਈ ਗਈ ਹੋਈ ਸੀ।

ਇਸ ਦੌਰਾਨ ਉਸ ਨੇ ਆਪਣੀ 12 ਸਾਲ ਦੀ ਬੇਟੀ ਨੂੰ ਘਰ ਭੇਜ ਦਿੱਤਾ। ਜਦੋਂ ਬੱਚੀ ਵਾਪਸ ਨਾ ਆਈ ਤਾਂ ਉਹ ਉਸ ਨੂੰ ਲੈਣ ਗੁਆਂਢੀ ਦੇ ਘਰ ਗਈ ਤਾਂ ਕਮਰੇ ਦਾ ਦਰਵਾਜ਼ਾ ਬੰਦ ਸੀ।

ਗੁਆਂਢੀ ਦਾ ਲੜਕਾ ਉਥੋਂ ਭੱਜ ਗਿਆ। ਬੱਚੀ ਨੇ ਦੱਸਿਆ ਕਿ ਆਰੋਪੀ ਨੇ ਉਸ ਨਾਲ ਬਲਾਤਕਾਰ ਕੀਤਾ ਹੈ। ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

ਕਮਰੇ ਅੰਦਰ ਲਾਈਟ ਜਗ ਰਹੀ ਸੀ। ਜ਼ੋਰ ਨਾਲ ਦਰਵਾਜ਼ਾ ਖੜਕਾਇਆ ਤਾਂ ਗੁਆਂਢੀ ਦੇ ਲੜਕੇ ਨੇ ਦਰਵਾਜ਼ਾ ਖੋਲ੍ਹਿਆ। ਜਦੋਂ ਉਸ ਦੀ ਲੜਕੀ ਬਾਰੇ ਪੁੱਛਿਆ ਤਾਂ ਉਸ ਨੇ ਕਿਹਾ ਕਿ ਉਹ ਇਥੇ ਨਹੀਂ ਆਈ। ਇਸ ਦੌਰਾਨ ਕਮਰੇ ਦੇ ਅੰਦਰੋਂ ਡਬਲ ਬੈੱਡ ਦੇ ਅੰਦਰੋਂ ਆਵਾਜ਼ ਆਈ। ਸ਼ੱਕ ਹੋਣ ‘ਤੇ ਬੈੱਡ ਖੋਲ੍ਹਿਆ ਤਾਂ ਉਸ ਦੀ ਬੇਟੀ ਬੈੱਡ ‘ਚ ਬੇਹੋਸ਼ ਸੀ।