ਪਹਿਲੀ ਵਾਰ ਰਾਜਨੀਤਿਕ ਮੰਚ ‘ਤੇ ਆਏ ਡੇਰਾ ਬਿਆਸ ਮੁਖੀ, ਰਾਜਪਾਲ ਕਟਾਰੀਆ ਦੀ ਨਸ਼ਾ-ਵਿਰੋਧੀ ਯਾਤਰਾ ‘ਚ ਭਾਜਪਾ-ਅਕਾਲੀ ਆਗੂਆਂ ਨਾਲ ਸ਼ਾਮਲ

0
140

ਫਿਰੋਜ਼ਪੁਰ, 10 ਫਰਵਰੀ | ਡੇਰਾ ਰਾਧਾ ਸੁਆਮੀ ਸਤਿਸੰਗ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਅੱਜ ਇੱਕ ਅਜਿਹੇ ਜਨਤਕ ਪ੍ਰੋਗਰਾਮ ਵਿੱਚ ਸ਼ਾਮਲ ਹੋਏ, ਜਿਸ ਨੇ ਸਭ ਦੀਆਂ ਨਜ਼ਰਾਂ ਆਪਣੀ ਵੱਲ ਖਿੱਚ ਲਈਆਂ ਹਨ। ਬਾਬਾ ਢਿੱਲੋਂ ਪਹਿਲੀ ਵਾਰ ਕਿਸੇ ਅਜਿਹੀ ਜਨਤਕ ਯਾਤਰਾ ਦਾ ਹਿੱਸਾ ਬਣੇ ਹਨ, ਜਿੱਥੇ ਉਹ ਸਿਆਸੀ ਦਿੱਗਜਾਂ ਨਾਲ ਇੱਕੋ ਮੰਚ ‘ਤੇ ਨਜ਼ਰ ਆਏ।

ਇਸ ਯਾਤਰਾ ਦੌਰਾਨ ਗੁਰਿੰਦਰ ਸਿੰਘ ਢਿੱਲੋਂ ਭਾਰਤੀ ਜਨਤਾ ਪਾਰਟੀ (BJP) ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂਆਂ ਨਾਲ ਇਕੱਠੇ ਦਿਖਾਈ ਦਿੱਤੇ। ਡੇਰਾ ਮੁਖੀ ਦਾ ਅਜਿਹੇ ਰਾਜਨੀਤਿਕ ਪਲੇਟਫਾਰਮ ਦੇ ਨੇੜੇ ਨਜ਼ਰ ਆਉਣਾ ਬਹੁਤ ਘੱਟ ਦੇਖਣ ਨੂੰ ਮਿਲਦਾ ਹੈ।



ਪੰਜਾਬ ਦੇ ਰਾਜਪਾਲ ਨੇ ਇਸ ਮੌਕੇ ਬਾਬਾ ਢਿੱਲੋਂ ਦੀ ਮੌਜੂਦਗੀ ਦਾ ਖ਼ਾਸ ਨੋਟਿਸ ਲਿਆ। ਉਨ੍ਹਾਂ ਨੇ ਯਾਤਰਾ ਵਿੱਚ ਸ਼ਮੂਲੀਅਤ ਕਰਨ ਲਈ ਡੇਰਾ ਮੁਖੀ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ। ਆਮ ਤੌਰ ‘ਤੇ ਜਨਤਕ ਪ੍ਰੋਗਰਾਮਾਂ ਤੋਂ ਦੂਰੀ ਬਣਾ ਕੇ ਰੱਖਣ ਵਾਲੇ ਬਾਬਾ ਢਿੱਲੋਂ ਦੇ ਇਸ ਕਦਮ ਨੂੰ ਆਉਣ ਵਾਲੇ ਸਮੇਂ ਲਈ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ।