ਸਿਰ ਦੀਆਂ ਜੂਆਂ ਬਣੀਆਂ 12 ਸਾਲਾ ਬੱਚੀ ਦੀ ਮੌਤ ਦਾ ਕਾਰਨ, ਇਨਫੈਕਸ਼ਨ ਨੇ ਲਈ ਜਾਨ

0
87

ਓਡੀਸ਼ਾ, 10 ਫਰਵਰੀ | ਪੁਰੀ ਜ਼ਿਲ੍ਹੇ ਤੋਂ ਇੱਕ ਬੇਹੱਦ ਦਰਦਨਾਕ ਅਤੇ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਸਿਰ ਦੀਆਂ ਜੂਆਂ ਦੀ ਮਾਮੂਲੀ ਸਮਝੀ ਜਾਣ ਵਾਲੀ ਸਮੱਸਿਆ ਨੇ ਇੱਕ 12 ਸਾਲਾ ਮਾਸੂਮ ਬੱਚੀ ਦੀ ਜਾਨ ਲੈ ਲਈ। ਛੇਵੀਂ ਜਮਾਤ ਦੀ ਵਿਦਿਆਰਥਣ ਲਕਸ਼ਮੀ ਪ੍ਰਿਆ ਸਾਹੂ ਦੀ ਸਿਰ ਵਿੱਚ ਫੈਲੀ ਗੰਭੀਰ ਇਨਫੈਕਸ਼ਨ ਕਾਰਨ ਇਲਾਜ ਦੌਰਾਨ ਮੌਤ ਹੋ ਗਈ।

ਮ੍ਰਿਤਕ ਬੱਚੀ ਦੇ ਪਰਿਵਾਰ ਅਨੁਸਾਰ ਲਕਸ਼ਮੀ ਪਿਛਲੇ ਕਈ ਮਹੀਨਿਆਂ ਤੋਂ ਜੂਆਂ ਦੀ ਸਮੱਸਿਆ ਤੋਂ ਪਰੇਸ਼ਾਨ ਸੀ, ਪਰ ਸਮੇਂ ਸਿਰ ਸਹੀ ਇਲਾਜ ਨਾ ਹੋਣ ਕਾਰਨ ਇਨਫੈਕਸ਼ਨ ਉਸ ਦੀ ਖੋਪੜੀ ਤੱਕ ਫੈਲ ਗਈ। ਹਾਲਤ ਇੰਨੀ ਖ਼ਰਾਬ ਹੋ ਗਈ ਸੀ ਕਿ ਸਿਰ ਵਿੱਚ ਜ਼ਖ਼ਮ ਹੋ ਗਏ ਅਤੇ ਉਨ੍ਹਾਂ ਵਿੱਚੋਂ ਬਦਬੂ ਆਉਣ ਲੱਗੀ। ਇਸੇ ਸ਼ਰਮ ਦੇ ਮਾਰੇ ਬੱਚੀ ਨੇ ਘਰੋਂ ਬਾਹਰ ਨਿਕਲਣਾ ਵੀ ਬੰਦ ਕਰ ਦਿੱਤਾ ਸੀ।



ਤਿੰਨ ਦਿਨ ਪਹਿਲਾਂ ਲਕਸ਼ਮੀ ਦੀ ਤਬੀਅਤ ਜ਼ਿਆਦਾ ਵਿਗੜ ਗਈ ਅਤੇ ਉਸ ਨੂੰ ਖ਼ੂਨ ਦੀਆਂ ਉਲਟੀਆਂ ਹੋਣ ਲੱਗੀਆਂ। ਪਰਿਵਾਰ ਨੇ ਤੁਰੰਤ ਉਸ ਨੂੰ ਜ਼ਿਲ੍ਹਾ ਹਸਪਤਾਲ ਦਾਖ਼ਲ ਕਰਵਾਇਆ, ਪਰ ਡਾਕਟਰਾਂ ਦੀਆਂ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਉਸ ਨੂੰ ਬਚਾਇਆ ਨਹੀਂ ਜਾ ਸਕਿਆ।