ਅੰਮ੍ਰਿਤਸਰ ‘ਚ ਪੁਲਿਸ ਵੱਲੋਂ ਬਦਮਾਸ਼ਾਂ ਦਾ ਐਨਕਾਊਂਟਰ ,ਨਾਮੀ ਗੈਂਗ ਦੇ 3 ਗੁਰਗੇ ਹਥਿਆਰਾਂ ਸਣੇ ਕਾਬੂ

0
2634
ਅਮ੍ਰਿੰਤਸਰ ,10 ਫਰਵਰੀ| ਬੀਤੀ ਰਾਤ 11 ਵਜੇ  ਅੰਮ੍ਰਿਤਸਰ ਪੁਲਿਸ ਵੱਲੋਂ  ਵੱਡੀ ਕਾਰਵਾਈ ਕੀਤੀ ਗਈ ਹੈ। ਇਹ ਉਹੀ ਬਦਮਾਸ਼ ਸਨ ਜਿੰਨ੍ਹਾਂ ਨੇ ਅਮ੍ਰਿੰਤਸਰ ਬਈਪਾਸ ਨੇੜੇ ਫਹਿਤਗੜ ਰੋੜ ਸਥਿਤ ਪੁਲਿਸ ਚੋਕੀਂ ਤੇ ਧਮਾਕਾ ਕੀਤਾ ਸੀ।ਇਹ ਕਾਰਵਾਹੀ ਏਅਰਪੋਰਟ ਰੋੜ ਸਥਿਤ  ਬਲ ਸਚੰਦਰ ਪਿੰਡ ਵਿੱਚ ਹੋਈ ਹੈ। ਪੁਲਿਸ ਵੱਲੋਂ ਬਦਮਾਸ਼ਾਂ ਦਾ ਐਨਕਾਊਂਟਰ ਕੀਤਾ ਗਿਆ ਹੈ ਤੇ ਤਿੰਨ ਗੁਰਗਿਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਉਨ੍ਹਾਂ ਕੋਲੋਂ ਏਕੇ-47 ਸਣੇ ਹੋਰ ਹਥਿਆਰ ਵੀ ਬਰਾਮਦ ਕੀਤੇ ਗਏ ਹਨ।
ਦੱਸ ਦੇਈਏ ਕਿ ਪੁਲਿਸ ਤੇ ਗੈਂਗਸਟਰਾਂ ਵਿਚਾਲੇ ਮੁਕਾਬਲਾ ਹੋਇਆ ਹੈ ਜਿਸ ਵਿਚ 3 ਗੈਂਗਸਟਰਾਂ ਨੂੰ ਕਾਬੂ ਕੀਤਾ ਗਿਆ ਹੈ। ਕੁਝ ਦਿਨ ਪਹਿਲਾਂ ਇਨ੍ਹਾਂ ਵੱਲੋਂ ਅੰਮ੍ਰਿਤਸਰ ਬਾਈਪਾਸ ਦੇ ਫਤਿਹਗੜ੍ਹ ਚੂੜੀਆਂ ਰੋਡ ਪੁਲਿਸ ਚੌਕੀ ਉਤੇ ਧਮਾਕਾ ਕੀਤਾ ਸੀ ਤਾਂ ਪੁਲਿਸ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਦੇ ਬਾਅਦ ਰਿਕਵਰੀ ਕਰਨ ਲਈ ਇਥੇ ਲਿਆ ਸੀ ਤਾਂ ਇਨ੍ਹਾਂ ਨੇ ਪੁਲਿਸ ਉਤੇ ਫਾਇਰਿੰਗ ਕੀਤੀ ਤੇ ਜਵਾਬੀ ਕਾਰਵਾਈ ਵਿਚ ਤਿੰਨ ਗੈਂਗਸਟਰ ਜ਼ਖਮੀ ਹੋਏ ਹਨ।

ਪੁਲਿਸ ਕਮਿਸ਼ਨਰ ਅੰਮ੍ਰਿਤਸਰ ਵੱਲੋਂ ਵੱਡੇ ਖੁਲਾਸੇ ਕੀਤੇ ਗਏ ਹਨ। ਗ੍ਰਿਫਤਾਰ ਕੀਤੇ ਗਏ ਗੈਂਗਸਟਰਾਂ ਦੀ ਪਛਾਣ ਲਵਪ੍ਰੀਤ, ਕਰਨਦੀਪ ਤੇ ਬੂਟਾ ਸਿੰਘ ਵਜੋਂ ਹੋਈ ਹੈ। ਇਨ੍ਹਾਂ ਵਿਚੋਂ ਦੋ ਜਗਦੇਵ ਕਲਾਂ ਦੇ ਤੇ ਇਕ ਅਜਨਾਲਾ ਦੇ ਰਹਿਣ ਵਾਲਾ ਹੈ। ਇਨ੍ਹਾਂ ਕੋਲੋਂ ਇਕ ਏਕੇ-47 ਤੇ ਇਕ ਗਲਾਕ ਪਿਸਤੌਲ ਬਰਾਮਦ ਕੀਤੀ ਗਈ ਹੈ ਜਿਸ ਨੂੰ ਡ੍ਰੋਨ ਦੀ ਮਦਦ ਨਾਲ ਪਾਕਿਸਤਾਨ ਤੋਂ ਮੰਗਵਾਇਆ ਸੀ।

ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਜਦੋਂ ਤਿੰਨੋਂ ਮੁਲਜ਼ਮਾਂ ਨੂੰ ਅੰਮ੍ਰਿਤਸਰ ਪੁਲਿਸ ਗ੍ਰਿਫਤਾਰ ਕਰਕੇ ਬਰਾਮਦਗੀ ਲਈ ਲਿਆ ਰਹੀ ਸੀ ਤਾਂ ਮੁਲਜ਼ਮਾਂ ਨੇ ਰਸਤੇ ਵਿਚ ਤਬੀਅਤ ਖਰਾਬ ਹੋਣ ਦਾ ਬਹਾਨਾ ਬਣਾਇਆ। ਇਸ ਦੌਰਾਨ ਉਨ੍ਹਾਂ ਵਿਚੋਂ ਇਕ ਨੇ ਸਦਰ ਦੇ ਏਐੱਸਆਈ ਦੀ ਪਿਸਤੌਲ ਖੋਹ ਲਈ ਤੇ ਗੋਲੀ ਚਲਾ ਦਿੱਤੀ। ਜਵਾਬੀ ਕਾਰਵਾਈ ਪੁਲਿਸ ਦੀ ਗੋਲੀ ਨਾਲ ਗੈਂਗਸਟਰ ਜ਼ਖਮੀ ਹੋ ਗਏ ਤੇ ਇਨ੍ਹਾਂ ਇਨ੍ਹਾਂ ਨੂੰ ਕਾਬੂ ਕਰ ਲਿਆ ਗਿਆ। ਭੁੱਲਰ ਨੇ ਕਿਹਾ ਕਿ ਤਿੰਨੋਂ ਗੈਂਗਸਟਰ ਤੋਂ ਅੱਤਵਾਦੀ ਬਣੇ ਹਰਪ੍ਰੀਤ ਸਿੰਘ ਉਰਫ ਹੈਪੀ ਪਾਸੀਅਨ ਦੇ ਅੱਤਵਾਦੀ ਮਾਡਿਊਲ ਦਾ ਹਿੱਸਾ ਸਨ।ਇਨ੍ਹਾਂ ਦੀ ਪਛਾਣ ਲਵਪ੍ਰੀਤ ਸਿੰਘ, ਕਰਨਦੀਪ ਸਿੰਘ ਅਤੇ ਬੂਟਾ ਸਿੰਘ ਸਾਰੇ ਵਾਸੀ ਅੰਮ੍ਰਿਤਸਰ ਦਿਹਾਤੀ ਪੱਟੀ ਵਜੋਂ ਹੋਈ ਹੈ। ਜਵਾਬੀ ਗੋਲੀਬਾਰੀ ਵਿੱਚ ਕਰਨਦੀਪ ਅਤੇ ਬੂਟਾ ਸਿੰਘ ਜ਼ਖ਼ਮੀ ਹੋ ਗਏ।
ਪੁਲਿਸ ਕਮਿਸ਼ਨਰ ਨੇ ਕਿਹਾ ਕਿ ਉਨ੍ਹਾਂ ਨੂੰ ਕੁਝ ਵਿਸਫੋਟਕਾਂ ਵਾਲਾ ਇੱਕ ਪੈਕਟ ਮਿਲਿਆ ਹੈ, ਜਿਸ ਦੀ ਵਰਤੋਂ 3 ਫਰਵਰੀ ਨੂੰ ਪੁਲਿਸ ਚੌਕੀ ਦੇ ਬਾਹਰ ਧਮਾਕਾ ਕਰਨ ਲਈ ਕੀਤੀ ਗਈ ਸੀ।ਬੂਟਾ ਸਿੰਘ ਨੇ ਹੈਪੀ ਪਾਸੀਅਨ ਦੇ ਕਹਿਣ ‘ਤੇ ਲਵਪ੍ਰੀਤ ਅਤੇ ਕਰਨਦੀਪ ਨੂੰ ਨੌਕਰੀ ‘ਤੇ ਰੱਖਿਆ ਸੀ।