ਵੱਡੀ ਖਬਰ ! ਹਨੀ ਪ੍ਰੀਤ ਨੂੰ ਡੇਰੇ ਦੀ ਫੁੱਲ ਪਾਵਰ ਦੇਣ ਜਾ ਰਹੇ ਰਾਮ ਰਹੀਮ, ਸਿਰਸਾ ਡੇਰੇ ਆਉਣ ਦੀ ਇਹ ਵੱਡੀ ਵਜ੍ਹਾ

0
94

ਹਰਿਆਣਾ, 30 ਜਨਵਰੀ | ਰਾਮ ਰਹੀਮ ਦੇ ਸਾਢੇ 7 ਸਾਲ ਬਾਅਦ ਸਿਰਸਾ ਸਥਿਤ ਡੇਰਾ ਸੱਚਾ ਸੌਦਾ ਦੇ ਮੁੱਖ ਦਫਤਰ ਆਉਣ ਦਾ ਮੁੱਖ ਕਾਰਨ ਸਾਹਮਣੇ ਆਇਆ ਹੈ। ਡੇਰੇ ਦੇ ਉੱਚ ਸੂਤਰਾਂ ਅਨੁਸਾਰ ਰਾਮ ਰਹੀਮ ਡੇਰੇ ਦੀ ਗੱਦੀ ਨੂੰ ਲੈ ਕੇ ਚੱਲ ਰਹੇ ਵਿਵਾਦ ਨੂੰ ਸੁਲਝਾਉਣ ਲਈ ਇੱਥੇ ਪਹੁੰਚ ਗਿਆ ਹੈ। ਇਹ ਵਿਵਾਦ ਪਹਿਲਾਂ ਰਾਮ ਰਹੀਮ ਦੇ ਪਰਿਵਾਰ ਅਤੇ ਮੁੱਖ ਚੇਲੀ ਹਨੀਪ੍ਰੀਤ ਵਿਚਕਾਰ ਚੱਲ ਰਿਹਾ ਸੀ, ਜਿਸ ਤੋਂ ਬਾਅਦ ਪਰਿਵਾਰ ਵਿਦੇਸ਼ ਚਲਾ ਗਿਆ। ਹੁਣ ਹਨੀਪ੍ਰੀਤ ਅਤੇ ਡੇਰਾ ਪ੍ਰਬੰਧਕ ਕਮੇਟੀ ਵਿਚਾਲੇ ਵਿਵਾਦ ਚੱਲ ਰਿਹਾ ਸੀ।

ਸੂਤਰਾਂ ਮੁਤਾਬਕ ਵਿਵਾਦ ਨੂੰ ਖਤਮ ਕਰਨ ਲਈ ਰਾਮ ਰਹੀਮ ਡੇਰੇ ਦੀ ਸੱਤਾ ਆਪਣੀ ਮੁੱਖ ਚੇਲੀ ਅਤੇ ਗੋਦ ਲਈ ਧੀ ਹਨੀਪ੍ਰੀਤ ਨੂੰ ਦੇ ਸਕਦਾ ਹੈ। ਇਸ ਲਈ ਹਨੀਪ੍ਰੀਤ ਨੂੰ ਕੈਂਪ ਮੈਨੇਜਮੈਂਟ ਤੋਂ ਲੈ ਕੇ ਫਾਈਨਾਂਸ ਆਦਿ ਦੀ ਪਾਵਰ ਆਫ ਅਟਾਰਨੀ ਦਿੱਤੀ ਜਾ ਸਕਦੀ ਹੈ। ਹਾਲਾਂਕਿ ਕੈਂਪ ਪ੍ਰਬੰਧਨ ਫਿਲਹਾਲ ਇਸ ਦੀ ਪੁਸ਼ਟੀ ਨਹੀਂ ਕਰ ਰਿਹਾ ਹੈ।

ਡੇਰੇ ਨਾਲ ਸਬੰਧਤ ਸੂਤਰਾਂ ਅਨੁਸਾਰ ਜੇਕਰ ਡੇਰੇ ਦੀਆਂ ਗਤੀਵਿਧੀਆਂ ਨੂੰ ਲੈ ਕੇ ਕੋਈ ਫੌਰੀ ਫੈਸਲਾ ਲੈਣਾ ਪੈਂਦਾ ਹੈ ਤਾਂ ਉਸ ਵਿਚ ਕਾਫੀ ਦਿੱਕਤ ਆ ਜਾਂਦੀ ਹੈ। ਇਸ ਲਈ ਡੇਰਾ ਪ੍ਰਬੰਧਕ ਕਮੇਟੀ ਨੂੰ ਰਾਮ ਰਹੀਮ ਦੇ ਪੈਰੋਲ ‘ਤੇ ਆਉਣ ਦਾ ਇੰਤਜ਼ਾਰ ਕਰਨਾ ਪੈ ਰਿਹਾ ਹੈ।

ਜੇਕਰ ਜ਼ਿਆਦਾ ਦੇਰੀ ਹੁੰਦੀ ਹੈ ਤਾਂ ਡੇਰਾ ਕਮੇਟੀ ਨੂੰ ਰਾਮ ਰਹੀਮ ਨੂੰ ਜੇਲ ‘ਚ ਹੀ ਮਿਲਣਾ ਪੈਂਦਾ ਹੈ। ਹਾਲਾਂਕਿ ਇਸ ‘ਚ ਉਨ੍ਹਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਹਨੀਪ੍ਰੀਤ ਨੂੰ ਰਾਮ ਰਹੀਮ ਦੀ ਸਭ ਤੋਂ ਕਰੀਬੀ ਅਤੇ ਵਿਸ਼ਵਾਸਪਾਤਰ ਮੰਨਿਆ ਜਾਂਦਾ ਹੈ। ਅਜਿਹੇ ‘ਚ ਡੇਰੇ ‘ਚ ਅੰਦਰੂਨੀ ਚਰਚਾ ਹੈ ਕਿ ਹਨੀਪ੍ਰੀਤ ਨੂੰ ਡੇਰੇ ਦੀ ਕਮਾਨ ਸੌਂਪੀ ਜਾ ਸਕਦੀ ਹੈ।