ਬ੍ਰੇਕਿੰਗ : ਕੋਲਕਾਤਾ ‘ਚ ਟ੍ਰੇਨੀ ਡਾਕਟਰ ਦੇ ਮਰਡਰ ਤੇ ਰੇਪ ਦੇ ਦੋਸ਼ੀ ਨੂੰ ਉਮਰ ਕੈਦ ਦੀ ਸਜ਼ਾ

0
33
ਕੋਲਕਾਤਾ, 20 ਜਨਵਰੀ | ਸੀਲਦਾਹ ਅਦਾਲਤ ਨੇ ਸੋਮਵਾਰ ਨੂੰ ਕੋਲਕਾਤਾ ਦੇ ਆਰ.ਜੀ. ਕਰ ਮੈਡੀਕਲ ਕਾਲਜ ਵਿਚ ਇੱਕ ਟ੍ਰੇਨੀ ਡਾਕਟਰ ਦੇ ਬਲਾਤਕਾਰ-ਕਤਲ ਦੇ ਦੋਸ਼ੀ ਸੰਜੇ ਰਾਏ ਨੂੰ 164 ਦਿਨਾਂ ਬਾਅਦ ਉਮਰ ਕੈਦ ਦੀ ਸਜ਼ਾ ਸੁਣਾਈ।

12:30 ਵਜੇ ਅਦਾਲਤ ਨੇ ਦੋਸ਼ੀ ਸੰਜੇ, ਸੀਬੀਆਈ ਅਤੇ ਪੀੜਤ ਪਰਿਵਾਰ ਦੇ ਵਕੀਲ ਦੀਆਂ ਦਲੀਲਾਂ ਸੁਣੀਆਂ। ਜੱਜ ਅਨਿਰਬਾਨ ਦਾਸ ਨੇ ਸੰਜੇ ਨੂੰ ਕਿਹਾ ਕਿ ਇਹ ਦੱਸਿਆ ਜਾ ਚੁੱਕਾ ਹੈ ਕਿ ਉਹ ਕਿਹੜੇ ਅਪਰਾਧਾਂ ਦਾ ਦੋਸ਼ੀ ਹੈ। ਅਦਾਲਤ ਨੇ ਸੰਜੇ ਨੂੰ ਬੋਲਣ ਦਾ ਮੌਕਾ ਦਿੱਤਾ ਸੀ।

(Note : ਜ਼ਰੂਰੀ ਖਬਰਾਂ ਪੜ੍ਹਣ ਲਈ ਸਾਡੇ ਵਟਸਐਪ ਗਰੁੱਪ https://shorturl.at/0tM6T ਜਾਂ ਵਟਸਐਪ ਚੈਨਲ https://shorturl.at/Q3yRy ਨਾਲ ਜ਼ਰੂਰ ਜੁੜੋ।)