ਲੁਧਿਆਣਾ ‘ਚ ਖੌਫਨਾਕ ਵਾਰਦਾਤ ! ਧੀ ਨੂੰ ਜਨਮ ਦੇਣ ‘ਤੇ ਸਹੁਰਿਆਂ ਜ਼ਿੰਦਾ ਸਾੜੀ ਨੂੰਹ, ਹਾਲਤ ਗੰਭੀਰ

0
46

ਲੁਧਿਆਣਾ, 20 ਜਨਵਰੀ | ਧੀ ਨੂੰ ਜਨਮ ਦੇਣ ‘ਤੇ ਸਹੁਰੇ ਵਾਲਿਆਂ ਨੇ ਆਪਣੀ ਨੂੰਹ ਨੂੰ ਜ਼ਿੰਦਾ ਸਾੜ ਦਿੱਤਾ। ਉਸ ਨੂੰ ਗੰਭੀਰ ਹਾਲਤ ‘ਚ ਦਯਾਨੰਦ ਮੈਡੀਕਲ ਕਾਲਜ ‘ਚ ਭਰਤੀ ਕਰਵਾਇਆ ਗਿਆ ਹੈ। ਪੁਲfਸ ਨੇ ਇਸ ਮਾਮਲੇ ‘ਚ ਦੋਸ਼ੀ ਪਤੀ ਨੂੰ ਗ੍ਰਿਫਤਾਰ ਕਰ ਲਿਆ ਹੈ। ਸੱਸ ਅਤੇ ਸਹੁਰੇ ਦੀ ਭਾਲ ਜਾਰੀ ਹੈ।

ਇਹ ਘਟਨਾ ਦੋ ਦਿਨ ਪਹਿਲਾਂ ਸਿੰਧਵਾ ਬੇਟ ਥਾਣੇ ਦੇ ਪਿੰਡ ਸਾਵਦੀ ਕਲਾ ਵਿਚ ਵਾਪਰੀ ਸੀ। ਪੀੜਤ ਸੁਖਜੀਤ ਕੌਰ ਇਸ ਸਮੇਂ ਦਯਾਨੰਦ ਮੈਡੀਕਲ ਕਾਲਜ (ਡੀਐਮਸੀ) ਵਿਚ ਜ਼ਿੰਦਗੀ ਨਾਲ ਜੂਝ ਰਹੀ ਹੈ। ਪੁਲਿਸ ਨੇ ਮ੍ਰਿਤਕਾ ਦੀ ਵੱਡੀ ਭੈਣ ਸੁਮਨਪ੍ਰੀਤ ਕੌਰ ਦੀ ਸ਼ਿਕਾਇਤ ’ਤੇ ਪਤੀ ਗੁਰਪ੍ਰੀਤ ਸਿੰਘ, ਸੱਸ ਮਨਜੀਤ ਕੌਰ ਅਤੇ ਸਹੁਰੇ ਅਮਰਜੀਤ ਸਿੰਘ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

ਸੁਮਨਪ੍ਰੀਤ ਅਨੁਸਾਰ ਉਸ ਦੀ ਭੈਣ ਦਾ ਵਿਆਹ 9 ਸਾਲ ਪਹਿਲਾਂ ਟੈਂਪੂ ਚਾਲਕ ਗੁਰਪ੍ਰੀਤ ਸਿੰਘ ਨਾਲ ਹੋਇਆ ਸੀ। ਵਿਆਹ ਤੋਂ ਇਕ ਸਾਲ ਬਾਅਦ ਸੁਖਜੀਤ ਨੇ ਬੇਟੀ ਗੁਰਨੂਰ ਨੂੰ ਜਨਮ ਦਿੱਤਾ, ਜੋ ਹੁਣ 8 ਸਾਲ ਦੀ ਹੈ। ਦੋ ਦਿਨ ਪਹਿਲਾਂ ਸੁਮਨਪ੍ਰੀਤ ਨੂੰ ਮੁੱਲਾਪੁਰ ਸਥਿਤ ਪੰਡੋਰੀ ਨਰਸਿੰਗ ਹੋਮ ਤੋਂ ਫੋਨ ਆਇਆ ਕਿ ਉਸ ਦੀ ਭੈਣ ਨੂੰ ਸੜੀ ਹਾਲਤ ਵਿਚ ਛੱਡ ਦਿੱਤਾ ਗਿਆ ਹੈ।

ਚੌਕੀ ਭੁੱਦੀ ਦੇ ਇੰਚਾਰਜ ਤੇ ਜਾਂਚ ਅਧਿਕਾਰੀ ਏਐਸਆਈ ਦਲਜੀਤ ਸਿੰਘ ਨੇ ਦੱਸਿਆ ਕਿ ਪੀੜਤ ਔਰਤ ਖ਼ੁਦ ਬਿਆਨ ਦੇਣ ਦੀ ਸਥਿਤੀ ਵਿੱਚ ਨਹੀਂ ਹੈ। ਮੁਲਜ਼ਮ ਪਤੀ ਗੁਰਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।