ਲੁਧਿਆਣਾ ‘ਚ ਮੇਅਰ ਦੇ ਅਹੁਦੇ ਲਈ ਲਾਬਿੰਗ ‘ਚ ਲੱਗੀ ‘ਆਪ’, 4 ਕੌਂਸਲਰਾਂ ਦੀ ਲੋੜ

0
167

ਲੁਧਿਆਣਾ, 27 ਦਸੰਬਰ | ਨਗਰ ਨਿਗਮ ਚੋਣਾਂ ਹੋਏ ਨੂੰ 6 ਦਿਨ ਹੋ ਗਏ ਹਨ ਪਰ ਹੁਣ ਤੱਕ ਆਮ ਆਦਮੀ ਪਾਰਟੀ ਮੇਅਰ ਲਈ ਬਹੁਮਤ ਹਾਸਲ ਨਹੀਂ ਕਰ ਸਕੀ ਹੈ। ਸਾਰੇ ਵਿਧਾਇਕ ਪਿਛਲੇ 5 ਦਿਨਾਂ ਤੋਂ ਲਾਬਿੰਗ ਵਿਚ ਲੱਗੇ ਹੋਏ ਹਨ। ਇੱਥੋਂ ਤੱਕ ਕਿ ‘ਆਪ’ ਦੇ ਕੈਬਨਿਟ ਮੰਤਰੀ ਲਾਲਜੀਤ ਭੁੱਲਰ ਨੇ ਵੀ ਸ਼ਹਿਰ ਵਿਚ ਡੇਰੇ ਲਾਏ ਹੋਏ ਹਨ।

‘ਆਪ’ ਨੂੰ ਬਹੁਮਤ ਲਈ 48 ਕੌਂਸਲਰਾਂ ਦੀ ਲੋੜ ਹੈ ਪਰ ਹੁਣ ਤੱਕ ਇਸ ਕੋਲ ਸਿਰਫ਼ 44 ਕੌਂਸਲਰ ਹਨ। ਜੇਕਰ ਵਿਧਾਇਕਾਂ ਨੂੰ ਵੋਟ ਪਾਉਣ ਲਈ ਕਿਹਾ ਜਾਂਦਾ ਹੈ ਤਾਂ ਵਿਰੋਧੀ ਪਾਰਟੀਆਂ ਮਾਮਲੇ ਨੂੰ ਅਦਾਲਤ ਵਿਚ ਲਿਜਾਣ ਦੀ ਗੱਲ ਕਰ ਰਹੀਆਂ ਹਨ।

ਹਰ ਵਾਰਡ ਵਿਚ ‘ਆਪ’ ਦੇ ਵਿਧਾਇਕ ਤੇ ਮੰਤਰੀ ਦੂਜੀਆਂ ਪਾਰਟੀਆਂ ਦੇ ਜੇਤੂ ਕੌਂਸਲਰਾਂ ਨਾਲ ਮੀਟਿੰਗਾਂ ਕਰ ਰਹੇ ਹਨ ਪਰ ਫਿਰ ਵੀ ਮੇਅਰ ਦੀ ਕੁਰਸੀ ਆਮ ਆਦਮੀ ਪਾਰਟੀ ਤੋਂ ਕੋਹਾਂ ਦੂਰ ਹੈ। ਆਪ ਮੇਅਰ ਦੇ ਅਹੁਦੇ ਲਈ ਮੁਸ਼ਕਲ ਹਾਲਾਤਾਂ ਦਾ ਸਾਹਮਣਾ ਕਰ ਰਹੀ ਹੈ। ਨਿਗਮ ਚੋਣਾਂ ਵਿਚ ਬਹੁਮਤ ਦਾ ਦਾਅਵਾ ਕਰਨ ਵਾਲੀ ਆਮ ਆਦਮੀ ਪਾਰਟੀ ਦੇ ਵਿਧਾਇਕ ਹਾਈਕਮਾਂਡ ਨੂੰ ਸੰਤੁਸ਼ਟ ਕਰਨ ਵਿਚ ਅਸਮਰੱਥ ਸਾਬਤ ਹੋ ਰਹੇ ਹਨ।