ਮਕੈਨਿਕ ਕੋਲ ਰਿਪੇਅਰ ਲਈ ਆਈ ਕਾਰ ਨੂੰ ਅਚਾਨਕ ਲੱਗੀ ਅੱਗ, ਸੜ ਕੇ ਹੋਈ ਸੁਆਹ

0
59
ਫਾਜ਼ਿਲਕਾ, 19 ਦਸੰਬਰ | ਅਬੋਹਰ ਵਿਚ ਅੱਜ ਇੱਕ ਕਾਰ ਨੂੰ ਅੱਗ ਲੱਗ ਗਈ। ਕੁਝ ਹੀ ਸਮੇਂ ਵਿਚ ਕਾਰ ਸੜ ਕੇ ਸੁਆਹ ਹੋ ਗਈ। ਫਾਇਰ ਬ੍ਰਿਗੇਡ ਨੇ ਮੌਕੇ ‘ਤੇ ਪਹੁੰਚ ਕੇ ਅੱਗ ‘ਤੇ ਕਾਬੂ ਪਾਇਆ। ਪ੍ਰਾਪਤ ਜਾਣਕਾਰੀ ਅਨੁਸਾਰ ਹਰਿਆਣਾ ਦੇ ਪਿੰਡ ਜੰਡਵਾਲਾ ਬਿਸ਼ਰੋਆ ਦਾ ਰਹਿਣ ਵਾਲਾ ਸ਼ਰਵਣ ਕੁਮਾਰ ਅੱਜ ਦੁਪਹਿਰ ਆਪਣੀ ਆਲਟੋ ਕਾਰ ਨੂੰ ਅਬੋਹਰ ਦੇ ਸੀਤੋ ਰੋਡ ਸਥਿਤ ਇਕ ਵਰਕਸ਼ਾਪ ਵਿਚ ਠੀਕ ਕਰਵਾਉਣ ਲਈ ਲੈ ਕੇ ਆਇਆ ਸੀ।
ਜਿਵੇਂ ਹੀ ਮਕੈਨਿਕ ਨੇ ਕਾਰ ਦਾ ਇੱਕ ਨਟ ਖੋਲ੍ਹਿਆ ਤਾਂ ਅਚਾਨਕ ਕਾਰ ਨੂੰ ਅੱਗ ਲੱਗ ਗਈ। ਅੱਗ ਦੀਆਂ ਲਪਟਾਂ ਉੱਠਣ ਲੱਗੀਆਂ ਅਤੇ ਆਸਪਾਸ ਦੇ ਦੁਕਾਨਦਾਰ ਭੱਜ ਗਏ। ਆਸ-ਪਾਸ ਦੇ ਲੋਕਾਂ ਨੇ ਅੱਗ ਲੱਗਣ ਦੀ ਸੂਚਨਾ ਫਾਇਰ ਬ੍ਰਿਗੇਡ ਅਤੇ 112 ਹੈਲਪਲਾਈਨ ਨੂੰ ਦਿੱਤੀ। ਇਸ ਅੱਗ ‘ਚ ਸ਼ਰਵਣ ਕੁਮਾਰ ਦਾ ਲੱਖਾਂ ਦਾ ਨੁਕਸਾਨ ਹੋਇਆ ਹੈ।