ਪੰਜਾਬ ‘ਚ NIA ਦੀ ਵੱਡੀ ਕਾਰਵਾਈ, ਕਈ ਥਾਵਾਂ ‘ਤੇ ਮਾਰੀ ਰੇਡ

0
768

ਚੰਡੀਗੜ੍ਹ, 11 ਦਸੰਬਰ | ਪੰਜਾਬ ਵਿਚ ਚੜ੍ਹਦੀ ਸਵੇਰ ਐਨਆਈਏ ਵੱਲੋਂ ਰੇਡ ਮਾਰੀ ਗਈ ਹੈ। ਐਨਆਈਏ ਦੀ ਟੀਮ ਵੱਲੋਂ ਸਵੇਰੇ-ਸਵੇਰੇ ਸ੍ਰੀ ਮੁਕਤਸਰ ਸਾਹਿਬ, ਬਠਿੰਡ ਤੇ ਮਾਨਸਾ ‘ਚ ਛਾਪੇਮਾਰੀ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਛਾਪੇਮਾਰੀ ਨਸ਼ੇ ਦੇ ਮਾਮਲੇ ਵਿਚ ਹੋਈ ਹੈ।

ਮੁਢਲੀ ਜਾਣਕਾਰੀ ਮੁਤਾਬਕ ਸ੍ਰੀ ਮੁਕਤਸਰ ਸਾਹਿਬ ਵਿਖੇ ਅਮਨਦੀਪ ਨਾਂ ਦੇ ਵਿਅਕਤੀ ਦੇ ਘਰ ਐਨਆਈਏ ਵੱਲੋਂ ਛਾਪਾ ਮਾਰਿਆ ਗਿਆ ਹੈ। ਅਮਨਦੀਪ ਇਸ ਵੇਲੇ ਨਾਭਾ ਜੇਲ ਵਿਚ ਬੰਦ ਹੈ। ਉਸ ਖ਼ਿਲਾਫ਼ NDPS ਐਕਟ ਤਹਿਤ ਮਾਮਲਾ ਦਰਜ ਹੈ।