ਲੁਧਿਆਣਾ ਪੁਲਿਸ ਦਾ ਹੁਲੜਬਾਜ਼ਾਂ ‘ਤੇ ਐਕਸ਼ਨ ! ਓਪਨ ਥਾਰ ‘ਤੇ ਹੰਗਾਮਾ ਕਰਨ ਮਾਲਕ ਨੂੰ ਲੱਭ ਕੀਤਾ ਮੋਟਾ ਚਲਾਨ

0
44

ਲੁਧਿਆਣਾ, 18 ਨਵੰਬਰ | ਟ੍ਰੈਫਿਕ ਪੁਲਿਸ ਲਗਾਤਾਰ ਹੁਲੜਬਾਜ਼ਾਂ ‘ਤੇ ਸ਼ਿਕੰਜਾ ਕੱਸ ਰਹੀ ਹੈ। ਸਾਊਥ ਸਿਟੀ ਰੋਡ ‘ਤੇ ਓਪਨ ਥਾਰ ਗੱਡੀ ‘ਚ ਹੰਗਾਮਾ ਕਰਨਾ ਕੁਝ ਨੌਜਵਾਨਾਂ ਨੂੰ ਮਹਿੰਗਾ ਪਿਆ। ਟਰੈਫਿਕ ਪੁਲਿਸ ਨੇ ਥਾਰ ਦੇ ਮਾਲਕ ਦਾ ਘਰ ਲੱਭ ਕੇ ਉਸ ਦਾ ਚਲਾਨ ਕੀਤਾ।

ਨੌਜਵਾਨਾਂ ਵੱਲੋਂ ਹੰਗਾਮਾ ਕਰਨ ਦੀ ਵੀਡੀਓ ਟ੍ਰੈਫਿਕ ਪੁਲਿਸ ਅਧਿਕਾਰੀਆਂ ਦੇ ਸਾਹਮਣੇ ਆਈ, ਜਿਸ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ। ਇਹ ਵੀਡੀਓ ਕੁਝ ਦਿਨ ਪੁਰਾਣੀ ਦੱਸੀ ਜਾ ਰਹੀ ਹੈ, ਜਿਸ ‘ਚ ਕੁਝ ਨੌਜਵਾਨ ਥਾਰ ਗੱਡੀ ‘ਚੋਂ ਉਤਰ ਕੇ ਚੱਲਦੀ ਗੱਡੀ ‘ਚ ਹੰਗਾਮਾ ਕਰ ਰਹੇ ਹਨ। ਵੀਡੀਓ ਦੇ ਬੈਕਗ੍ਰਾਊਂਡ ‘ਚ ਕੁਝ ਗੀਤ ਵੀ ਸ਼ਾਮਲ ਕੀਤੇ ਗਏ ਹਨ।
ਵੀਡੀਓ ਸਾਹਮਣੇ ਆਉਣ ਤੋਂ ਬਾਅਦ ਟ੍ਰੈਫਿਕ ਪੁਲਿਸ ਦੇ ਜ਼ੋਨ ਇੰਚਾਰਜ ਸਬ ਇੰਸਪੈਕਟਰ ਰੁਪਿੰਦਰ ਸਿੰਘ ਨੇ ਥਾਰ ਦਾ ਪਤਾ ਉਸ ਦੇ ਨੰਬਰ ਦੇ ਆਧਾਰ ‘ਤੇ ਹਾਸਲ ਕੀਤਾ ਅਤੇ ਬਿਨਾਂ ਸੀਟ ਬੈਲਟ ਅਤੇ ਬਿਨਾਂ ਡਰਾਈਵਿੰਗ ਲਾਇਸੈਂਸ ਤੋਂ ਖਤਰਨਾਕ ਡਰਾਈਵਿੰਗ ਕਰਨ ਵਾਲੇ ਨੌਜਵਾਨਾਂ ਦੇ ਚਲਾਨ ਕੱਟੇ। ਨੌਜਵਾਨ ਹੈਬੋਵਾਲ ਨੇੜੇ ਦੁਰਗਾਪੁਰੀ ਦਾ ਰਹਿਣ ਵਾਲਾ ਹੈ।

(Note : ਪੰਜਾਬ ਦੀਆਂ ਜ਼ਰੂਰੀ ਖਬਰਾਂ ਪੜ੍ਹਣ ਲਈ ਸਾਡੇ ਵਟਸਐਪ ਗਰੁੱਪ https://shorturl.at/0tM6T ਜਾਂ ਵਟਸਐਪ ਚੈਨਲ https://shorturl.at/Q3yRy ਨਾਲ ਜ਼ਰੂਰ ਜੁੜੋ।)