ਰੇਲਵੇ ਯਾਤਰੀਆਂ ਲਈ ਅਹਿਮ ਖਬਰ ! ਲੁਧਿਆਣਾ ਰੇਲਵੇ ਸਟੇਸ਼ਨ ‘ਤੇ ਨਹੀਂ ਰੁਕਣਗੀਆਂ ਇਹ ਟਰੇਨਾਂ, ਵੇਖੋ ਲਿਸਟ

0
321

ਲੁਧਿਆਣਾ, 11 ਨਵੰਬਰ | ਰੇਲਵੇ ਵਿਭਾਗ ਨੇ ਇਕ ਵੱਡਾ ਫੈਸਲਾ ਲਿਆ ਹੈ, ਜਿਸ ਦਾ ਅਸਰ ਰੇਲਵੇ ਯਾਤਰੀਆਂ ‘ਤੇ ਪਵੇਗਾ। ਦਰਅਸਲ ਰੇਲਵੇ ਵਿਭਾਗ ਨੇ ਯੂਪੀ ਤੇ ਬਿਹਾਰ ਤੋਂ ਛੱਠ ਪੂਜਾ ਦਾ ਤਿਉਹਾਰ ਮਨਾ ਕੇ ਵਾਪਸ ਪਰਤ ਰਹੇ ਭੀੜ ਨੂੰ ਕਾਬੂ ਕਰਨ ਲਈ ਲੁਧਿਆਣਾ ਰੇਲਵੇ ਸਟੇਸ਼ਨ ‘ਤੇ ਸਟਾਪੇਜ ਦੇਣ ਦੀ ਬਜਾਏ ਕੁਝ ਦਿਨਾਂ ਲਈ ਢੰਡਾਰੀ ਕਲਾਂ ਵਿਖੇ 13 ਟਰੇਨਾਂ ਨੂੰ ਰੋਕਣ ਦਾ ਫੈਸਲਾ ਕੀਤਾ ਹੈ।

ਵਿਭਾਗ ਵੱਲੋਂ ਜਾਰੀ ਜਾਣਕਾਰੀ ਅਨੁਸਾਰ 10 ਤੋਂ 20 ਨਵੰਬਰ ਤੱਕ ਉੱਤਰ ਪ੍ਰਦੇਸ਼, ਬਿਹਾਰ ਤੋਂ ਪੰਜਾਬ ਨੂੰ ਆਉਣ ਵਾਲੀਆਂ ਟਰੇਨਾਂ ਬਰੌਨੀ-ਜੰਮੂਤਵੀ ਸਪੈਸ਼ਲ, ਧਨਬਾਦ-ਅੰਮ੍ਰਿਤਸਰ ਸਪੈਸ਼ਲ, ਅੰਮ੍ਰਿਤਸਰ-ਕਟਿਹਾਰ ਸਪੈਸ਼ਲ, ਅੰਮ੍ਰਿਤਸਰ-ਡਾ. ਅੰਬੇਡਕਰ ਨਗਰ ਸਪੈਸ਼ਲ, ਡਾ. ਸਿਆਲਦਾਹ ਐਕਸਪ੍ਰੈਸ, ਹਿਮਗਿਰੀ ਐਕਸਪ੍ਰੈਸ, ਕਾਮਾਖਿਆ ਐਕਸਪ੍ਰੈਸ, ਲੋਹਿਤ ਐਕਸਪ੍ਰੈਸ, ਅਮਰਨਾਥ ਐਕਸਪ੍ਰੈਸ, ਅਕਾਲ ਤਖ਼ਤ ਐਕਸਪ੍ਰੈਸ, ਦੁਰਗਾਨਾ ਐਕਸਪ੍ਰੈਸ, ਜਨਸਾਧਾਰਨ ਐਕਸਪ੍ਰੈਸ ਨੂੰ ਲੁਧਿਆਣਾ ਸਟੇਸ਼ਨ ਦੀ ਬਜਾਏ ਢੰਡਾਰੀ ਕਲਾਂ ਸਟੇਸ਼ਨ ‘ਤੇ ਸਟਾਪੇਜ ਦਿੱਤਾ ਜਾਵੇਗਾ।

(Note : ਪੰਜਾਬ ਦੀਆਂ ਜ਼ਰੂਰੀ ਖਬਰਾਂ ਪੜ੍ਹਣ ਲਈ ਸਾਡੇ ਵਟਸਐਪ ਗਰੁੱਪ https://shorturl.at/0tM6T ਜਾਂ ਵਟਸਐਪ ਚੈਨਲ https://shorturl.at/Q3yRy ਨਾਲ ਜ਼ਰੂਰ ਜੁੜੋ।)