ਜਲੰਧਰ, 6 ਨਵੰਬਰ | ਸ਼੍ਰੀ ਦੇਵੀ ਤਾਲਾਬ ਮੰਦਿਰ ਦੇ ਸਾਹਮਣੇ ਇੱਕ ਤੇਜ਼ ਰਫ਼ਤਾਰ ਕਾਰ ਨੇ ਇੱਕ ਔਰਤ ਨੂੰ ਕੁਚਲ ਦਿੱਤਾ। ਘਟਨਾ ਸਮੇਂ ਔਰਤ ਦਾ ਬੱਚਾ ਵੀ ਉਸ ਦੇ ਨਾਲ ਸੀ। ਜਿਸ ਦੀ ਜਾਨ ਬਚ ਗਈ। ਮੰਗਲਵਾਰ ਦੇਰ ਰਾਤ ਸਾਰੀ ਘਟਨਾ ਦਾ ਇੱਕ ਸੀਸੀਟੀਵੀ ਵਾਇਰਲ ਹੋਣਾ ਸ਼ੁਰੂ ਹੋ ਗਿਆ। ਮ੍ਰਿਤਕ ਔਰਤ ਦੀ ਪਛਾਣ ਨੀਲਾਮਹਿਲ ਦੀ ਰਹਿਣ ਵਾਲੀ ਰੀਆ ਵਜੋਂ ਹੋਈ ਹੈ। ਫਿਲਹਾਲ ਔਰਤ ਗੋਪਾਲ ਨਗਰ ਨੇੜੇ ਕਿਰਾਏ ਦੇ ਮਕਾਨ ‘ਚ ਰਹਿ ਰਹੀ ਸੀ। ਥਾਣਾ ਡਵੀਜ਼ਨ ਨੰਬਰ 8 ਦੀ ਪੁਲਿਸ ਨੇ ਅਣਪਛਾਤੇ ਕਾਰ ਚਾਲਕ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਫਿਲਹਾਲ ਦੋਸ਼ੀ ਦੀ ਗ੍ਰਿਫਤਾਰੀ ਨਹੀਂ ਹੋਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਇਹ ਹਾਦਸਾ ਕਰੀਬ 12.40 ਮਿੰਟ ‘ਤੇ ਵਾਪਰਿਆ। ਘਟਨਾ ਦੇ ਸਮੇਂ ਮੰਦਰ ਬੰਦ ਸੀ, ਇਸ ਲਈ ਉਹ ਬਾਹਰੋਂ ਮੰਦਰ ਨੂੰ ਮੱਥਾ ਟੇਕ ਕੇ ਸੜਕ ਕਿਨਾਰੇ ਸੌਂ ਰਹੇ ਇੱਕ ਭਿਖਾਰੀ ਨੂੰ ਭਿਖ ਦੇਣ ਲਈ ਸੜਕ ਪਾਰ ਕਰ ਰਹੀ ਸੀ। ਇਸੇ ਦੌਰਾਨ ਦੋਆਬਾ ਚੌਕ ਵੱਲੋਂ ਆ ਰਹੀ ਇੱਕ ਐਕਸਯੂਵੀ ਗੱਡੀ ਨੇ ਔਰਤ ਨੂੰ ਕੁਚਲ ਦਿੱਤਾ। ਦੋਸ਼ੀ XUV ਡਰਾਈਵਰ ਨੇ ਔਰਤ ਦੇ ਉੱਪਰ ਗੱਡੀ ਚੜ੍ਹਾ ਦਿੱਤੀ। ਜੋ ਕਿ ਸੀਸੀਟੀਵੀ ਵਿੱਚ ਸਾਫ਼ ਦਿਖਾਈ ਦੇ ਰਿਹਾ ਹੈ।
ਥਾਣਾ-8 ਦੇ ਸਬ-ਇੰਸਪੈਕਟਰ ਬਲਜੀਤ ਸਿੰਘ ਨੇ ਦੱਸਿਆ ਕਿ ਸੋਮਵਾਰ ਰਾਤ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਦੇਵੀ ਤਾਲਾਬ ਮੰਦਰ ਦੇ ਬਾਹਰ ਇਕ ਤੇਜ਼ ਰਫਤਾਰ ਕਾਰ ਨੇ ਇਕ ਔਰਤ ਨੂੰ ਕੁਚਲ ਦਿੱਤਾ ਅਤੇ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਘਟਨਾ ਤੋਂ ਬਾਅਦ ਦੋਸ਼ੀ ਡਰਾਈਵਰ ਮੌਕੇ ‘ਤੇ ਨਹੀਂ ਰੁਕਿਆ ਸਗੋਂ ਉਥੋਂ ਫ਼ਰਾਰ ਹੋ ਗਿਆ।
ਸੂਚਨਾ ਮਿਲਣ ‘ਤੇ ਪੁਲਿਸ ਟੀਮ ਮੌਕੇ ‘ਤੇ ਪਹੁੰਚ ਗਈ। ਮ੍ਰਿਤਕ ਰੀਆ ਦੀ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ। ਰੀਆ ਦੇ ਨਾਲ ਉਸ ਦਾ ਬੇਟਾ, ਭਰਾ ਅਤੇ ਪਰਿਵਾਰਕ ਦੋਸਤ ਵੀ ਸਨ, ਜੋ ਸੜਕ ਦੇ ਉਸ ਪਾਸੇ ਖੜ੍ਹੇ ਸਨ। ਪਰਿਵਾਰ ਰਾਤ ਨੂੰ ਖਾਣਾ ਖਾਣ ਗਿਆ ਹੋਇਆ ਸੀ। ਖਾਣਾ ਖਾਣ ਤੋਂ ਬਾਅਦ ਜਦੋਂ ਉਹ ਭਿਖਾਰੀ ਨੂੰ ਦਾਨ ਦੇਣ ਲਈ ਅੱਗੇ ਵਧੀ ਤਾਂ ਇਹ ਹਾਦਸਾ ਵਾਪਰ ਗਿਆ।
ਦੋਆਬਾ ਚੌਕ ਤੋਂ ਇਕ ਤੇਜ਼ ਰਫਤਾਰ ਐਕਸਯੂਵੀ ਗੱਡੀ ਨੰਬਰ 4559 ਨੇ ਉਸ ਦੀ ਭੈਣ ਨੂੰ ਟੱਕਰ ਮਾਰ ਦਿੱਤੀ ਅਤੇ ਟਾਂਡਾ ਫਾਟਕ ਵੱਲ ਭੱਜ ਗਈ। ਪੀੜਤ ਮੁਤਾਬਕ ਇਹ ਸਭ ਕੁਝ ਇੰਨੇ ਘੱਟ ਸਮੇਂ ‘ਚ ਹੋਇਆ ਕਿ ਉਸ ਨੂੰ ਸਮਝ ਹੀ ਨਹੀਂ ਆ ਰਹੀ ਸੀ ਕਿ ਉਸ ਦੀ ਭੈਣ ਇਸ ਦੁਨੀਆ ‘ਚ ਨਹੀਂ ਰਹੀ। ਥਾਣਾ 8 ਦੇ ਐਸਆਈ ਬਲਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਸੀਸੀਟੀਵੀ ਫੁਟੇਜ ਅਤੇ ਤਕਨੀਕੀ ਜਾਂਚ ਦੇ ਆਧਾਰ ’ਤੇ ਫਰਾਰ ਮੁਲਜ਼ਮ ਨੂੰ ਜਲਦੀ ਗ੍ਰਿਫ਼ਤਾਰ ਕਰ ਲਵੇਗੀ।
(Note : ਜਲੰਧਰ ਦੀਆਂ ਜ਼ਰੂਰੀ ਖਬਰਾਂ ਪੜ੍ਹਣ ਲਈ ਸਾਡੇ ਵਟਸਐਪ ਗਰੁੱਪ https://shorturl.at/MV24q ਜਾਂ ਵਟਸਐਪ ਚੈਨਲ https://shorturl.at/AXVJ9 ਨਾਲ ਜ਼ਰੂਰ ਜੁੜੋ।)