ਕੁੱਲ੍ਹੜ ਪੀਜ਼ਾ ਕਪਲ ਖਿਲਾਫ ਫਿਰ ਤੋਂ ਪ੍ਰਦਰਸ਼ਨ ਕਰਨਗੇ ਨਿਹੰਗ, ਕਾਰਵਾਈ ਕਰਵਾਉਣ ‘ਤੇ ਅੜੇ

0
463

ਜਲੰਧਰ, 18 ਅਕਤੂਬਰ | ਨਿਹੰਗਾਂ ਵਲੋਂ ਜਲੰਧਰ ਪਹੁੰਚ ਕੇ ਕੁੱਲ੍ਹੜ ਪੀਜ਼ਾ ਕਪਲ ਖਿਲਾਫ ਫਿਰ ਤੋਂ ਪ੍ਰਦਰਸ਼ਨ ਕੀਤਾ ਜਾਵੇਗਾ। ਨਿਹੰਗਾਂ ਨੇ ਜੋੜੇ ਨੂੰ 18 ਅਕਤੂਬਰ ਯਾਨੀ ਸ਼ੁੱਕਰਵਾਰ ਤੱਕ ਦਾ ਅਲਟੀਮੇਟਮ ਦਿੱਤਾ ਸੀ ਤੇ ਪੁਲਿਸ ਨੂੰ ਕਾਰਵਾਈ ਕਰਨ ਲਈ ਕਿਹਾ ਸੀ। ਇਸ ਸਬੰਧੀ ਅੱਜ ਨਿਹੰਗ ਸਿੰਘ ਮੁੜ ਸ਼ਹਿਰ ਵਿਚ ਪਹੁੰਚ ਕੇ ਜੋੜੇ ਦਾ ਵਿਰੋਧ ਕਰਨਗੇ।

ਦੱਸ ਦੇਈਏ ਕਿ ਨਿਹੰਗ ਬਾਬਾ ਮਾਨ ਸਿੰਘ ਨੇ ਕਿਹਾ ਕਿ ਜੇਕਰ ਪੁਲਿਸ ਨੇ 18 ਅਕਤੂਬਰ ਤੱਕ ਮਾਮਲੇ ਵਿਚ ਕਾਰਵਾਈ ਨਾ ਕੀਤੀ ਤਾਂ ਅਸੀਂ ਜੋੜੇ ਦਾ ਰੈਸਟੋਰੈਂਟ ਬੰਦ ਕਰ ਦੇਵਾਂਗੇ। ਇਹ ਫੈਸਲਾ ਪੁਲਿਸ ਅਧਿਕਾਰੀਆਂ ਨਾਲ ਨਿਹੰਗਾਂ ਦੀ ਮੀਟਿੰਗ ਤੋਂ ਬਾਅਦ ਲਿਆ ਗਿਆ। ਨਿਹੰਗ ਥਾਣਾ ਡਵੀਜ਼ਨ ਨੰਬਰ-4 ਪੁੱਜੇ ਸਨ। ਜਿੱਥੋਂ ਚਲੇ ਜਾਣ ਤੋਂ ਬਾਅਦ ਉਨ੍ਹਾਂ ਨੇ ਜੋੜੇ ਨੂੰ ਅਲਟੀਮੇਟਮ ਦਿੱਤਾ।

(Note : ਪੰਜਾਬ ਦੀਆਂ ਜ਼ਰੂਰੀ ਖਬਰਾਂ ਪੜ੍ਹਣ ਲਈ ਸਾਡੇ ਵਟਸਐਪ ਗਰੁੱਪ https://shorturl.at/0tM6T ਜਾਂ ਵਟਸਐਪ ਚੈਨਲ https://shorturl.at/Q3yRy ਨਾਲ ਜ਼ਰੂਰ ਜੁੜੋ।)