ਝਗੜੇ ਕਰਕੇ ਮਾਂ-ਪਿਉਂ ਰਹਿੰਦੇ ਸੀ ਵੱਖ-ਵੱਖ, ਨੌਜਵਾਨ ਨੇ ਕੀਤੀ ਖੁਦਕੁਸ਼ੀ, ਚਿੱਠੀ ‘ਚ ਲਿਖਿਆ ਪਾਪਾ ਆਪਣਾ ਖਿਆਲ ਰੱਖਣਾ

0
616

ਲੁਧਿਆਣਾ . ਨਿਊ ਕੁੰਦਨਪੁਰੀ ਵਿਚ 20 ਸਾਲਾਂ ਨੌਜਵਾਨ ਨੇ ਪੰਖੇ ਨਾਲ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ ਹੈ। ਇਸ ਨੌਜਵਾਨ ਨੇ ਆਤਮ ਹੱਤਿਆ ਕਰਨ ਤੋਂ ਪਹਿਲਾ ਇਕ ਵੀਡਿਉ ਬਣਾਈ, ਜਿਸ ਵਿਚ ਉਸ ਨੇ ਕਿਹਾ ਕਿ ਮਾਂ ਬਾਪ ਦੇ ਅਲੱਗ ਅਲੱਗ ਰਹਿਣ ਦੀ ਵਜ੍ਹਾ ਕਰਕੇ ਮੈ ਮਾਨਸਿਕ ਪਰੇਸਾਨ ਸੀ, ਇਸ ਲਈ ਉਸ ਨੇ ਇਹ ਮਰਨ ਦਾ ਕਦਮ ਚੁੱਕ ਰਿਹਾ ਹੈ।

ਪੁਲਿਸ ਨੇ ਸੂਚਨਾ ਮਿਲਦੇ ਸਾਰ ਹੀ ਲਾਸ਼ ਨੂੰ ਕਬਜੇ ਵਿਚ ਲਿਆ ਅਤੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਵਿਚ ਭੇਜ ਦਿੱਤ। ਨੌਜਵਾਨ ਨੇ ਇਕ ਸੂਸਾਈਡ ਨੋਟਿਸ ਵੀ ਲਿਖਿਆ  ਹੈ ਕਿ ਮੇਰੀ ਮੌਤ ਦਾ ਕੋਈ ਵੀ ਜਿੰਮੇਵਾਰ ਨਹੀ ਹੋਵੇਗਾ ਤੇ ਆਪਣੇ ਪਿਤਾ ਤੋਂ ਮਾਫੀ ਵੀ ਮੰਗੀ ਹੈ ਕਿ ਉਹ ਉਸਦੇ ਬੁਢਾਪੇ ਦਾ ਸਹਾਰਾ ਨਹੀਂ ਬਣ ਸਕਿਆ।