ਜਲੰਧਰ, 15 ਅਕਤੂਬਰ | ਪੰਚਾਇਤੀ ਚੋਣਾਂ ਦੌਰਾਨ ਦੁਖਦ ਖ਼ਬਰ ਸਾਹਮਣੇ ਆਈ ਹੈ। ਜਲੰਧਰ ਜ਼ਿਲੇ ਦੇ ਬਲਾਕ ਆਦਮਪੁਰ ਦੇ ਪਿੰਡ ਅਰਜਨਵਾਲ ਵਿਚ ਪੰਚਾਇਤੀ ਚੋਣਾਂ ਲਈ ਡਿਊਟੀ ਦੌਰਾਨ ਸਕੂਲ ਅਧਿਆਪਕ ਅਮਰਿੰਦਰ ਸਿੰਘ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਉਹ ਪਿੰਡ ਢਡਿਆਲ (ਜਲੰਧਰ) ਦੇ ਸਕੂਲ ਵਿਚ ਪੜ੍ਹਾਉਂਦੇ ਸਨ ਅਤੇ ਫਾਜ਼ਿਲਕਾ ਜ਼ਿਲੇ ਦੇ ਵਸਨੀਕ ਸਨ।








































