ਅਹਿਮ ਖਬਰ ! ਪੰਜਾਬ ‘ਚ ਦੀਵਾਲੀ ਤੇ ਗੁਰੂਪੁਰਬਾਂ ‘ਤੇ ਪਟਾਕੇ ਚਲਾਉਣ ਦਾ ਸਮਾਂ ਤੈਅ, ਜਾਣੋ ਕਿੱਥੇ ਲੱਗੀ ਪਾਬੰਦੀ

0
2328

ਚੰਡੀਗੜ੍ਹ, 15 ਅਕਤੂਬਰ | ਪੰਜਾਬ ਸਰਕਾਰ ਨੇ ਦੀਵਾਲੀ, ਗੁਰੂਪੁਰਬਾਂ ਅਤੇ ਨਵੇਂ ਸਾਲ ਦੌਰਾਨ ਪਟਾਕਿਆਂ ਦੀ ਵਿਕਰੀ ਅਤੇ ਵਰਤੋਂ ਸਬੰਧੀ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਸਰਕਾਰ ਨੇ ਪਟਾਕੇ ਚਲਾਉਣ ਦਾ ਸਮਾਂ ਤੈਅ ਕੀਤਾ ਹੈ। ਦੀਵਾਲੀ ਵਾਲੀ ਰਾਤ ਲੋਕ ਸਿਰਫ਼ ਦੋ ਘੰਟੇ ਹੀ ਪਟਾਕੇ ਚਲਾ ਸਕਣਗੇ। ਦੀਵਾਲੀ (31 ਅਕਤੂਬਰ, 2024) ‘ਤੇ ਰਾਤ ​​8:00 ਵਜੇ ਤੋਂ ਰਾਤ 10:00 ਵਜੇ ਤੱਕ ਹੀ ਪਟਾਕੇ ਚਲਾਉਣ ਦੀ ਇਜਾਜ਼ਤ ਹੈ। ਗੁਰੂਪੁਰਬ (15 ਨਵੰਬਰ, 2024) ਨੂੰ ਸਵੇਰੇ 4:00 ਵਜੇ ਤੋਂ ਸਵੇਰੇ 5:00 ਵਜੇ ਤੱਕ ਅਤੇ ਰਾਤ 9:00 ਤੋਂ ਰਾਤ 10:00 ਵਜੇ ਤੱਕ ਪਟਾਕੇ ਚਲਾਉਣ ਦੀ ਆਗਿਆ ਹੈ। ਇਸੇ ਤਰ੍ਹਾਂ ਕ੍ਰਿਸਮਸ (25-26 ਦਸੰਬਰ, 2024) ਅਤੇ ਨਵੇਂ ਸਾਲ ਨੂੰ (31 ਦਸੰਬਰ, 2024 – 1 ਜਨਵਰੀ, 2025) ਰਾਤ 11:55 ਤੋਂ ਦੁਪਹਿਰ ਰਾਤ 12:30 ਵਜੇ ਤੱਕ ਪਟਾਕੇ ਚਲਾਉਣ ਦੀ ਆਗਿਆ ਹੋਵੇਗੀ।

ਸਰਕਾਰ ਵੱਲੋਂ ਜਾਰੀ ਹੁਕਮਾਂ ਵਿਚ ਸਪੱਸ਼ਟ ਕੀਤਾ ਗਿਆ ਹੈ ਕਿ ਸਿਰਫ਼ ਲਾਇਸੈਂਸ ਵਾਲੇ ਹੀ ਪਟਾਕੇ ਵੇਚ ਸਕਣਗੇ। ਪਟਾਕੇ ਸੀਮਤ ਥਾਵਾਂ ‘ਤੇ ਹੀ ਵੇਚੇ ਜਾਣਗੇ। ਇਸ ਦੇ ਨਾਲ ਹੀ ਨਿਰਧਾਰਤ ਡੈਸੀਬਲ ਪੱਧਰ ਤੋਂ ਵੱਧ ਆਵਾਜ਼ ਵਾਲੇ ਪਟਾਕਿਆਂ ਦੀ ਸਟੋਰੇਜ, ਪ੍ਰਦਰਸ਼ਨ ਜਾਂ ਵਿਕਰੀ ‘ਤੇ ਪਾਬੰਦੀ ਹੋਵੇਗੀ। ਇਸ ਸਬੰਧੀ ਸੁਪਰੀਮ ਕੋਰਟ ਅਤੇ ਐਨਜੀਟੀ ਦੇ ਨਿਯਮ ਪਹਿਲਾਂ ਹੀ ਤੈਅ ਹੋ ਚੁੱਕੇ ਹਨ। ਇਸ ਸਬੰਧੀ ਲੋਕਾਂ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ ਗਈ ਹੈ।

(Note : ਪੰਜਾਬ ਦੀਆਂ ਜ਼ਰੂਰੀ ਖਬਰਾਂ ਪੜ੍ਹਣ ਲਈ ਸਾਡੇ ਵਟਸਐਪ ਗਰੁੱਪ https://shorturl.at/0tM6T ਜਾਂ ਵਟਸਐਪ ਚੈਨਲ https://shorturl.at/Q3yRy ਨਾਲ ਜ਼ਰੂਰ ਜੁੜੋ।)