ਜਲੰਧਰ ਦੇ ਦੇਸ਼ ਭਗਤ ਯਾਦਗਰ ਹਾਲ ‘ਚ ਅੱਧੀ ਸਦੀ ਤਕ ਜਨਰਲ ਸਕੱਤਰ ਰਹੇ ਕਾ. ਨੌਨਿਹਾਲ ਸਿੰਘ ਨਹੀਂ ਰਹੇ

0
854

ਜਲੰਧਰ . ਦੇਸ਼ ਭਗਤ ਯਾਦਗਰ ਹਾਲ ਕਮੇਟੀ ਦੇ ਜਲੰਧਰ ਵਿਚ ਕਰੀਬ ਅੱਧੀ ਸਦੀ ਤੋਂ ਤਨਦੇਹੀ ਨਾਲ ਸੇਵਾਵਾਂ ਨਿਭਾਉਣ ਵਾਲੇ ਕਾਮਰੇਡ ਨੌਨਿਹਾਲ ਸਿੰਘ ਦਾ ਦੇਹਾਂਤ ਹੋ ਗਿਆ ਹੈ। ਉਹਨਾਂ ਨੇ ਆਪਣੀ ਧੀ ਦੇ ਘਰ ਆਖਰੀ ਸਾਹ ਲਏ। ਕਾਮਰੇਡ ਨੌਨਿਹਾਲ ਸਿੰਘ ਦੇਸ਼ ਭਗਤ ਯਾਦਗਰ ਕਮੇਟੀ ਦੇ ਪਹਿਲੇ ਖਜਾਨਚੀ,ਫਿਰ ਜਨਰਲ ਸਕੱਤਰ ਅਤੇ ਉਪ ਪ੍ਰਧਾਨ ਦੇ ਅਹੁਦੇ ‘ਤੇ ਰਹੇ।