ਕਪੂਰਥਲਾ, 26 ਸਤੰਬਰ | 9ਵੀਂ ਜਮਾਤ ‘ਚ ਪੜ੍ਹਦੀ ਲੜਕੀ ਨੂੰ ਉਸੇ ਸਕੂਲ ‘ਚ ਪੜ੍ਹਦਾ ਨੌਜਵਾਨ ਵਿਆਹ ਦਾ ਝਾਂਸਾ ਦੇ ਕੇ ਭੱਜਾ ਲੈ ਗਿਆ। ਨਾਬਾਲਗ ਵਿਦਿਆਰਥਣ ਦੇ ਪਿਤਾ ਦੀ ਸ਼ਿਕਾਇਤ ‘ਤੇ ਕਬੀਰਪੁਰ ਥਾਣੇ ‘ਚ ਦੋਸ਼ੀ ਖਿਲਾਫ ਐੱਫ.ਆਈ.ਆਰ. ਦਰਜ ਕੀਤੀ ਗਈ ਹੈ। ਐਸਆਈ ਮੱਖਣ ਸਿੰਘ ਨੇ ਦੱਸਿਆ ਕਿ ਮੁਲਜ਼ਮ ਨੌਜਵਾਨ ਤੇ ਵਿਦਿਆਰਥਣ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਪੁਲਿਸ ਨੂੰ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਮਜ਼ਦੂਰੀ ਕਰ ਕੇ ਆਪਣੇ ਪਰਿਵਾਰ ਦਾ ਪੇਟ ਪਾਲਦਾ ਹੈ। ਉਸ ਦੀਆਂ 5 ਧੀਆਂ ਹਨ। ਵੱਡੀ ਧੀ ਹਰਮਨ ਕੌਰ (ਕਾਲਪਨਿਕ ਨਾਮ) ਜਿਸ ਦੀ ਜਨਮ ਮਿਤੀ 1 ਅਕਤੂਬਰ 2008 ਹੈ। ਉਹ ਨੇੜਲੇ ਸਰਕਾਰੀ ਸਕੂਲ ਵਿਚ ਨੌਵੀਂ ਜਮਾਤ ਵਿਚ ਪੜ੍ਹਦੀ ਸੀ।
ਪਿਤਾ ਨੇ ਦੱਸਿਆ ਕਿ ਅਰਫਾਨ ਪਿੰਡ ਦਾ ਰਹਿਣ ਵਾਲਾ ਸਵਰੂਪਵਾਲ ਵੀ ਇਸੇ ਸਕੂਲ ਵਿਚ ਪੜ੍ਹਦਾ ਸੀ। ਇਸ ਦੌਰਾਨ ਦੋਹਾਂ ਨੇ ਆਪਸ ‘ਚ ਗੱਲਬਾਤ ਕੀਤੀ। 23 ਸਤੰਬਰ ਨੂੰ ਰਾਤ ਕਰੀਬ 10 ਵਜੇ ਅਰਫਾਨ ਨੇ ਉਸ ਦੀ ਬੇਟੀ ਨੂੰ ਵਿਆਹ ਦਾ ਬਹਾਨਾ ਲਗਾ ਕੇ ਬੁਲੇਟ ਬਾਈਕ ‘ਤੇ ਭਜਾ ਕੇ ਲੈ ਗਿਆ । ਨਾਬਾਲਗ ਵਿਦਿਆਰਥਣ ਦੇ ਪਿਤਾ ਦੀ ਸ਼ਿਕਾਇਤ ‘ਤੇ ਪੁਲਿਸ ਨੇ ਦੋਸ਼ੀ ਅਰਫਾਨ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ।