ਲੁਧਿਆਣਾ : ਪਤਾ ਪੁੱਛਣ ਬਹਾਨੇ ਬਜ਼ੁਰਗ ਔਰਤ ਦੀਆਂ ਮੋਟਰਸਾਈਕਲ ਸਵਾਰਾਂ ਨੇ ਝਪਟੀਆਂ ਵਾਲੀਆਂ

0
279

ਲੁਧਿਆਣਾ, 26 ਸਤੰਬਰ | ਬਾਈਕ ਸਵਾਰ 2 ਵਿਅਕਤੀਆਂ ਨੇ 80 ਸਾਲਾ ਬਜ਼ੁਰਗ ਔਰਤ ਨੂੰ ਟੱਕਰ ਮਾਰ ਕੇ ਉਸ ਦੀਆਂ ਸੋਨੇ ਦੀਆਂ ਵਾਲੀਆਂ ਖੋਹ ਲਈਆਂ। ਇਹ ਸਾਰੀ ਘਟਨਾ ਨੇੜੇ ਲੱਗੇ ਸੀਸੀਟੀਵੀ ਵਿਚ ਕੈਦ ਹੋ ਗਈ। ਪੁਲਿਸ ਨੇ ਸੀਸੀਟੀਵੀ ਕਬਜ਼ੇ ਵਿਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਘਟਨਾ ਲੁਧਿਆਣਾ ਦੇ ਪਿੰਡ ਕਸਾਵੜ ਦੀ ਹੈ। ਔਰਤ ਨਸੀਬ ਕੌਰ ਨੇ ਦੱਸਿਆ ਕਿ ਉਹ ਆਪਣੇ ਘਰ ਦੇ ਬਾਹਰ ਉੜੀ ਦੀ ਵੇਲ ‘ਚੋਂ ਉਬਾਲ ਕੱਢ ਰਹੀ ਸੀ। ਇਸ ਦੌਰਾਨ ਬਾਈਕ ‘ਤੇ ਦੋ ਵਿਅਕਤੀ ਆਏ ਅਤੇ ਉਸ ਦੇ ਪਹਿਨੇ ਹੋਈਆਂ ਸੋਨੇ ਦੀਆਂ ਵਾਲੀਆਂ ਖੋਹ ਕੇ ਫਰਾਰ ਹੋ ਗਏ। ਉਸ ਨੇ ਅਲਾਰਮ ਵੱਜਾਇਆ ਪਰ ਉਦੋਂ ਤੱਕ ਉਹ ਉਥੋਂ ਭੱਜ ਚੁੱਕੇ ਸਨ।

ਬਜ਼ੁਰਗ ਔਰਤ ਨੇ ਦੱਸਿਆ ਕਿ ਬਾਈਕ ਸਵਾਰ ਵਿਅਕਤੀਆਂ ਨੇ ਉਸ ਕੋਲੋਂ ਜਸਵੰਤ ਨਾਮ ਦੇ ਵਿਅਕਤੀ ਦੇ ਘਰ ਦਾ ਪਤਾ ਪੁੱਛਣਾ ਸ਼ੁਰੂ ਕਰ ਦਿੱਤਾ ਅਤੇ ਪਤਾ ਪੁੱਛਦੇ ਹੀ ਉਸ ਦੇ ਦੋਵੇਂ ਕੰਨਾਂ ਵਿਚ ਪਾਈਆਂ ਵਾਲੀਆਂ ਝਪਟ ਕੇ ਲੈ ਗਏ।ਕ ਜਿਵੇਂ ਹੀ ਬਦਮਾਸ਼ਾਂ ਨੇ ਔਰਤ ਦੇ ਕੰਨਾਂ ਦੀਆਂ ਵਾਲੀਆਂ ਝਪਟੀਆਂ ਤਾਂ ਉਹ ਉਸ ਨੂੰ ਧੱਕਾ ਦੇ ਕੇ ਬਾਈਕ ‘ਤੇ ਲੈ ਕੇ ਫ਼ਰਾਰ ਹੋ ਗਏ। ਰੌਲਾ ਪਾਉਣ ‘ਤੇ ਆਸ-ਪਾਸ ਦੇ ਲੋਕ ਇਕੱਠੇ ਹੋ ਗਏ ਪਰ ਉਦੋਂ ਤੱਕ ਲੁਟੇਰੇ ਫ਼ਰਾਰ ਹੋ ਚੁੱਕੇ ਸਨ। ਸਾਰੀ ਘਟਨਾ ਸੀਸੀਟੀਵੀ ਵਿਚ ਕੈਦ ਹੋ ਗਈ।