ਹੁਸ਼ਿਆਰਪੁਰ ‘ਚ ਟਾਂਡਾ ਉੜਮੁੜ ਦੇ 4 ਹੋਰ ਲੋਕਾਂ ਨੂੰ ਹੋਇਆ ਕੋਰੋਨਾ, ਪਿੰਡ ਨੰਗਲੀ (ਜਲਾਲਪੁਰ) ਸੀਲ

0
1180

ਹੁਸ਼ਿਆਰਪੁਰ. ਟਾਂਡਾ ਉੜਮੁੜ ਦੇ ਬੇਟ ਇਲਾਕੇ ਦੇ  ਪਿੰਡ ਨੰਗਲੀ (ਜਲਾਲਪੁਰ) ਵਿੱਚ ਅੱਜ 4 ਹੋਰ ਲੋਕਾਂ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਹੈ। ਬੀਤੇ ਦਿਨ ਕੋਰੋਨਾ ਨਾਲ ਮਰੇ ਲਖਵਿੰਦਰ ਸਿੰਘ ਅਤੇ ਉਸਦੇ ਸੰਪਰਕ ਵਿੱਚ ਵਿੱਚ ਆਏ 6 ਹੋਰ ਮਰੀਜ਼ਾਂ ਤੋਂ ਬਾਅਦ ਹੁਣ ਉਨ੍ਹਾਂ ਦੇ ਸੰਪਰਕ ਵਿੱਚ ਆਏ 4 ਲੋਕਾਂ ਦੀ ਰਿਪੋਰਟ ਪਾਜ਼ੀਟਿਵ ਆਈ ਹੈ ਅਤੇ  8  ਦੀ ਰਿਪੋਰਟ   ਨੈਗਟਿਵ ਆਈ ਹੈ। ਅੱਜ ਆਈ ਆਈ ਰਿਪੋਰਟ ਵਿੱਚ ਲਖਵਿੰਦਰ ਸਿੰਘ ਦੇ 3 ਪਰਿਵਾਰਕ ਮੈਂਬਰਾਂ ਅਤੇ ਇਕ ਹੋਰ ਪਿੰਡ ਵਾਸੀ ਦੀ ਰਿਪੋਰਟ ਪਾਜ਼ੀਟਿਵ ਆਈ ਹੈ।
ਐੱਸ.ਐੱਮ.ਓ. ਟਾਂਡਾ ਕੇ. ਆਰ. ਬਾਲੀ ਦੱਸਿਆ ਕਿ ਅੱਜ ਪਾਜ਼ੀਟਿਵ ਆਏ ਇਨ੍ਹਾਂ ਮਰੀਜ਼ਾਂ ਨੂੰ ਹੁਸ਼ਿਆਰਪੁਰ ਦੇ ਇਕਾਂਤਵਾਸ ਸੈਂਟਰ ਵਿੱਚ ਲਿਜਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਅਜੇ 10 ਪਿੰਡ ਵਾਸੀਆਂ ਦੀ ਰਿਪੋਰਟ ਆਉਣੀ ਬਾਕੀ ਹੈ। ਪਿੰਡ ਨੂੰ ਪ੍ਰਸ਼ਾਸ਼ਨ ਨੇ ਸੀਲ ਕਰ ਦਿੱਤਾ ਹੈ।