ਗੁਰਦੁਆਰੇ ਨੇੜੇ ਸਪਾ ਸੈਂਟਰ ਦੀ ਆੜ ‘ਚ ਚੱਲ ਰਹੇ ਦੇਹ ਵਪਾਰ ‘ਤੇ ਪੁਲਿਸ ਦਾ ਐਕਸ਼ਨ, ਕਈ ਮੁੰਡੇ-ਕੁੜੀਆਂ ਨੂੰ ਕੀਤਾ ਕਾਬੂ

0
1609

ਅੰਮ੍ਰਿਤਸਰ 22 ਅਗਸਤ | ਅੰਮ੍ਰਿਤਸਰ ਮਜੀਠਾ ਰੋਡ ‘ਤੇ ਗੁਰੂ ਹਰਿਰਾਏ ਸਾਹਿਬ ਗੁਰਦੁਆਰੇ ਨੇੜੇ ਪਿਛਲੇ 2 ਸਾਲਾਂ ਤੋਂ ਚੱਲ ਰਹੇ ਸਪਾ ਸੈਂਟਰ ‘ਤੇ ਛਾਪਾ ਮਾਰਿਆ ਗਿਆ। ਇਸ ਵਿੱਚ ਪੁਲਿਸ ਵੱਲੋਂ ਕੁਝ ਲੜਕੀਆਂ ਅਤੇ ਲੜਕਿਆਂ ਨੂੰ ਇਤਰਾਜ਼ਯੋਗ ਹਾਲਤ ਵਿੱਚ ਹਿਰਾਸਤ ਵਿੱਚ ਲੈ ਕੇ ਮਜੀਠਾ ਰੋਡ ਥਾਣੇ ਵਿੱਚ ਲਿਜਾ ਕੇ ਕਾਰਵਾਈ ਕੀਤੀ ਗਈ।

ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਥਾਣਾ ਮਜੀਠਾ ਰੋਡ ਦੇ ਪੁਲਸ ਅਧਿਕਾਰੀ ਨੇ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਗੁਰਦੁਆਰਾ ਸ਼੍ਰੀ ਹਰਿਰਾਏ ਸਾਹਿਬ ਨੇੜੇ ਇਕ ਸਪਾ ਸੈਂਟਰ ਚੱਲ ਰਿਹਾ ਹੈ, ਜਿਸ ਵਿਚ ਦੇਹ ਵਪਾਰ ਦਾ ਧੰਦਾ ਵੀ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਹ ਸਪਾ ਸੈਂਟਰ ਪਿਛਲੇ 2 ਸਾਲਾਂ ਤੋਂ ਚਲਾਇਆ ਜਾ ਰਿਹਾ ਸੀ। ਅੱਜ ਅਸੀਂ ਇੱਥੇ ਛਾਪਾ ਮਾਰ ਕੇ ਕੁਝ ਲੋਕਾਂ ਨੂੰ ਮੌਕੇ ਤੋਂ ਫੜ ਲਿਆ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿੱਚ ਸਪਾ ਸੈਂਟਰ ਦੇ ਮਾਲਕ ਅਤੇ ਉਸ ਦੇ ਸਾਥੀ ਖ਼ਿਲਾਫ਼ ਕੇਸ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।





ਉਨ੍ਹਾਂ ਤੋਂ ਇਲਾਵਾ ਫੜੇ ਗਏ ਲੜਕੀਆਂ ਅਤੇ ਲੜਕਿਆਂ ਬਾਰੇ ਵੀ ਜਾਣਕਾਰੀ ਹਾਸਲ ਕੀਤੀ ਜਾ ਰਹੀ ਹੈ। ਸੂਚਨਾ ਮਿਲਣ ‘ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।