ਲੁਧਿਆਣਾ ‘ਚ ਕਾਰ ਦੀ ਲਪੇਟ ‘ਚ ਆਉਣ ਨਾਲ ਪਿਓ-ਧੀ ਦੀ ਮੌਤ, ਮਾਂ-ਧੀ ਲੜ ਰਹੀਆਂ ਜ਼ਿੰਦਗੀ ਤੇ ਮੌਤ ਦੀ ਲੜਾਈ

0
1200

ਲੁਧਿਆਣਾ | ਤੇਜ਼ ਰਫਤਾਰ ਕਾਰ ਦੀ ਚਪੇਟ ‘ਚ ਆਉਣ ਨਾਲ ਪਿਓ ਧੀ ਦੀ ਮੌਤ ਹੋਈ । ਬਾਈਕ ‘ਤੇ ਅੰਮ੍ਰਿਤਸਰ ਜਾ ਰਹੇ ਸੀ । 4 ਘੰਟਿਆਂ ਤੱਕ ਹਸਪਤਾਲ ‘ਚ ਇਲਾਜ ਨਹੀਂ ਮਿਲਿਆ।

ਸੰਦੀਪ ਨਾਮ ਦਾ ਨੌਜਵਾਨ ਬਾਈਕ ‘ਤੇ ਸਵਾਰ ਹੋ ਕੇ ਆਪਣੀਆਂ 2 ਬੱਚੀਆਂ ਅਤੇ ਪਤਨੀ  ਨਾਲ ਸੁਲਤਾਨਪੁਰ ਲੋਧੀ ਤੋਂ ਅੰਮ੍ਰਿਤਸਰ ਜਾ ਰਿਹਾ ਸੀ । ਰਸਤੇ ‘ਚ ਤੇਜ਼ ਰਫਤਾਰ ਕਾਰ ਨੇ ਸੰਦੀਪ ਦੀ ਬਾਈਕ ਨੂੰ ਟੱਕਰ ਮਾਰ ਦਿੱਤੀ, ਜਿਸ ਤੋਂ ਬਾਅਦ ਸੰਦੀਪ ਦੀ ਮੌਕੇ ‘ਤੇ ਹੀ ਮੌਤ ਹੋ ਗਈ । ਬਾਈਕ ‘ਤੇ ਸਵਾਰ 6 ਸਾਲ ਦੀ ਕੋਹਿਨੂਰ ਵੀ ਇਸ ਦੁਨੀਆ ‘ਚ ਨਹੀਂ ਰਹੀ ਤੇ ਪਤਨੀ ਗਗਨ, 10 ਸਾਲ ਦੀ ਬੇਟੀ ਅਰਲੀਨ ਜ਼ਿੰਦਗੀ ਤੇ ਮੌਤ ਨਾਲ ਲੜ ਰਹੀ ਹੈ ।

ਸੰਦੀਪ ਲੁਧਿਆਣਾ ਦੇ ਲੋਹਾਰਾ ਪਿੰਡ ਦਾ ਰਹਿਣ ਵਾਲਾ ਹੈ । ਪਿਛਲੇ ਦੋ ਤਿੰਨ ਦਿਨਾਂ ਤੋਂ ਆਪਣੀ ਭੈਣ ਦੇ ਘਰ ਨਕੋਦਰ ‘ਚ ਰਹਿ ਰਿਹਾ ਸੀ, ਜਿਸ ਤੋਂ ਬਾਅਦ ਕਿਸੇ ਕੰਮ ਨੂੰ ਲੈ ਕੇ ਆਪਣੇ ਪਰਿਵਾਰ ਨਾਲ ਸੁਲਤਾਨਪੁਰ ਲੋਧੀ ਗਿਆ ਸੀ, ਜਿਥੇ ਤੇਜ਼ ਰਫਤਾਰ ਕਾਰ ਦੀ ਚਪੇਟ ‘ਚ ਆਉਣ ਕਰ ਕੇ ਪੂਰਾ ਪਰਿਵਾਰ ਉਜੜ ਹੋ ਗਿਆ। ਦੂਸਰੇ ਪਾਸੇ ਪੁਲਿਸ ਨੇ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।