ਗੁਰਦਾਸਪੁਰ | ਬੀਤੀ 29 ਜੁਲਾਈ ਨੂੰ ਬਟਾਲਾ ਪੁਲਿਸ ਦੇ ਥਾਣਾ ਸਿਵਲ ਲਾਈਨ ਨੂੰ ਇਤਲਾਹ ਮਿਲੀ ਕਿ 2 ਸਾਲਾਂ ਦੀ ਬੱਚੀ ਨਾਲ 22 ਸਾਲਾਂ ਦੇ ਅਭਿਸ਼ੇਕ ਰੋਕਾਇਆ ਨਾਮਕ ਨੌਜਵਾਨ ਨੇ ਦਰਿੰਦਗੀ ਨਾਲ ਰੇਪ ਕੀਤਾ ਹੈ ਅਤੇ ਖੁਦ ਫਰਾਰ ਹੋ ਗਿਆ ਹੈ । ਆਰੋਪੀ ਨੇਪਾਲ ਦੇ ਬਾਸਕਟੀਆ ਜ਼ਿਲਾ ਬੇਜਾਗ ਦਾ ਰਹਿਣ ਵਾਲਾ ਹੈ । ਫਿਲਹਾਲ ਉਹ ਬਟਾਲਾ ਦੇ ਰਣਜੀਤ ਨਗਰ ਰਹਿ ਰਿਹਾ ਹੈ।
ਬਟਾਲਾ ਸਿਵਲ ਲਾਈਨ ਥਾਣਾ ਦੀ ਪੁਲਿਸ ਟੀਮ ਨੇ ਐਸਐਸਪੀ ਬਟਾਲਾ ਅਸ਼ਵਨੀ ਗੋਟਿਆਲ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਤੁਰੰਤ ਕਾਰਵਾਈ ਕਰਦਿਆਂ ਕੇਸ ਦਰਜ ਕਰਦੇ ਹੋਏ ਦਿੱਲੀ ਤੋਂ ਦਿੱਲੀ ਪੁਲਿਸ ਦੀ ਮਦਦ ਨਾਲ ਆਰੋਪੀ ਨੂੰ ਕਾਬੂ ਕੀਤਾ।
ਬਟਾਲਾ ਪੁਲਿਸ ਦੀ ਐਸਪੀ ਜਸਵੰਤ ਕੌਰ ਨੇ ਪ੍ਰੈਸ ਵਾਰਤਾ ਕਰਦੇ ਹੋਏ ਦੱਸਿਆ ਕਿ ਬੱਚੀ ਅਤੇ ਅਭਿਸ਼ੇਕ ਰੋਕਾਇਆ ਦੇ ਪਰਿਵਾਰ ਪਿੱਛੋਂ ਨੇਪਾਲ ਦੇ ਇਕੋ ਪਿੰਡ ਦੇ ਹੀ ਰਹਿਣ ਵਾਲੇ ਹਨ ਅਤੇ ਘਟਨਾ ਸਮੇ ਬੱਚੀ ਦਾ ਪਰਿਵਾਰ ਕੰਮ ‘ਤੇ ਗਿਆ ਹੋਇਆ ਸੀ ਅਤੇ ਪਿੱਛੋਂ ਅਭਿਸ਼ੇਕ ਰੋਕਾਇਆ ਨੇ ਬੱਚੀ ਨਾਲ ਪੂਰੀ ਦਰਿੰਦਗੀ ਨਾਲ ਰੇਪ ਕੀਤਾ । ਇਸ ਆਰੋਪੀ ਨੂੰ ਕਾਬੂ ਕਰਦੇ ਹੋਏ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਅਗਲੀ ਜਾਂਚ ਕੀਤੀ ਜਾ ਰਹੀ ਹੈ ।