29, 30 ਅਤੇ 31 ਮਈ ਨੂੰ 100 km ਤੋਂ 125 km ਦੀ ਰਫ਼ਤਾਰ ਨਾਲ ਤੂਫ਼ਾਨ ਆਉਣ ਦੀ ਸੰਭਾਵਨਾ ਹੈ
ਜਲੰਧਰ . ਮੌਸਮ ਵਿਭਾਗ ਦੇ ਤਾਜਾ ਅਨੁਮਾਨ ਮੁਤਾਬਿਕ 29,20 ਅਤੇ 31 ਮਈ ਨੂੰ ਪੂਰੇ ਪੰਜਾਬ ਦੇ ਨਾਲ-ਨਾਲ ਹਰਿਆਣਾ ਅਤੇ ਰਾਜਸਥਾਨ ਵਿੱਚ ਮੀਂਹ ਪੈਣ ਦੀ ਪੂਰੀ ਸੰਭਾਵਨਾ ਹੈ। ਪੰਜਾਬ ਦੇ ਫਿਰੋਜ਼ਪੁਰ, ਤਰਨਤਾਰਨ, ਅੰਮ੍ਰਿਤਸਰ, ਗੁਰਦਾਸਪੁਰ, ਪਠਾਨਕੋਟ, ਜਲੰਧਰ, ਲੁਧਿਆਣਾ, ਪਟਿਆਲਾ, ਸੰਗਰੂਰ, ਬਰਨਾਲਾ, ਫਿਰੋਜ਼ਪੁਰ, ਫਰੀਦਕੋਟ, ਬਠਿੰਡਾ, ਮੁਕਤਸਰ ਸਾਹਿਬ ਅਤੇ ਮੋਗਾ ਜ਼ਿਲ੍ਹਿਆਂ ਵਿੱਚ ਮੀਂਹ ਪੈ ਸਕਦਾ ਹੈ। ਇਨ੍ਹਾਂ ਜ਼ਿਲ੍ਹਿਆਂ ਵਿੱਚ ਦਰਮਿਆਨੇ ਤੋਂ ਭਾਰੀ ਰੂਪ ਵਿਚ ਮੀਂਹ ਪੈ ਸਕਦਾ ਹੈ। ਬਾਕੀ ਜ਼ਿਲ੍ਹਿਆਂ ਵਿੱਚ ਜਿਵੇਂ ਫਾਜਿਲਕਾ, ਮਾਨਸਾ, ਹੁਸ਼ਿਆਰਪੁਰ, ਰੋਪੜ, ਫਤਿਹਗੜ੍ਹ ਸਾਹਿਬ ਅਤੇ ਹਰਿਆਣਾ ਵਿੱਚ ਗੰਗਾਨਗਰ, ਹਿਸਾਰ, ਰੋਹਤਕ ਜੀਂਦ ਵਿੱਚ ਹਲਕੇ ਤੋਂ ਮੱਧਮ ਰੂਪ ਵਿੱਚ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਮੌਸਮ ਵਿੱਚ ਇਹ ਬਦਲਾਅ 28 ਮਈ ਨੂੰ ਸੁਰੂ ਹੋ ਜਾਵੇਗਾ।
ਕੁਝ ਖੇਤਰਾਂ ਵਿੱਚ ਜਿਵੇਂ ਪਟਿਆਲਾ, ਸੰਗਰੂਰ, ਬਰਨਾਲਾ, ਅੰਬਾਲਾ, ਯਮੁਨਾਨਗਰ ਪਾਨੀਪਤ, ਸੋਨੀਪਤ, ਕੈਥਲ, ਹੁਸ਼ਿਆਰਪੁਰ, ਰੋਪੜ ਜ਼ਿਲਿਆਂ ਵਿੱਚ 28 ਮਈ ਨੂੰ ਹਲਕਾ ਮੀਹ ਜਾ ਕਿਣਮਿਣ ਦੀ ਸੰਭਾਵਨਾ ਰਹੇਗੀ, ਪਰ ਮੀਂਹ ਦੇ ਨਾਲ ਹਨੇਰੀ ਤੇ ਤੂਫ਼ਾਨ ਦਾ ਜਿਆਦਾ ਅਸਰ 29 ਤੋਂ 31 ਮਈ ਤੱਕ ਰਹੇਗਾ।