ਲੁਧਿਆਣਾ ‘ਚ ਕੁੜੀ ਨੂੰ ਛੇੜਣ ‘ਤੇ ਨੌਜਵਾਨ ਦਾ ਲੋਕਾਂ ਨੇ ਫੜ ਕੇ ਚਾੜ੍ਹਿਆ ਕੁੱਟਾਪਾ, ਵੀਡੀਓ ਵਾਇਰਲ

0
4328

ਲੁਧਿਆਣਾ | ਵਾਰਡ ਨੰਬਰ 2 ਗੋਬਿੰਦਪੁਰੀ ਬਹਾਦਰਕੇ ਰੋਡ ‘ਤੇ ਇਕ ਨੌਜਵਾਨ ਵੱਲੋਂ ਲੜਕੀ ਨਾਲ ਛੇੜਛਾੜ ਕਰਨ ਦੇ ਦੋਸ਼ ‘ਚ ਉਸ ਨੂੰ ਜੁੱਤੀਆਂ ਨਾਲ ਕੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਇਕ ਨੌਜਵਾਨ ਦੀ ਕੁੱਟਮਾਰ ਦਾ ਵੀਡੀਓ ਵੀ ਸਾਹਮਣੇ ਆਇਆ ਹੈ।

ਸੂਚਨਾ ਮਿਲਣ ’ਤੇ ਥਾਣਾ ਬਸਤੀ ਜੋਧੇਵਾਲ ਦੀ ਪੁਲਿਸ ਮੌਕੇ ’ਤੇ ਪੁੱਜੀ ਤਾਂ ਲੋਕਾਂ ਨੇ ਨੌਜਵਾਨ ਨੂੰ ਪੁਲਿਸ ਹਵਾਲੇ ਕਰ ਦਿੱਤਾ। ਇਸ ਖੇਤਰ ਵਿਚ ਲੜਕੀਆਂ ਨਾਲ ਛੇੜਛਾੜ ਦਾ ਇਹ ਕੋਈ ਪਹਿਲਾ ਨਵਾਂ ਮਾਮਲਾ ਨਹੀਂ ਹੈ। ਅਕਸਰ ਇਨ੍ਹਾਂ ਖੇਤਰਾਂ ਵਿਚ ਬਦਮਾਸ਼ ਔਰਤਾਂ ਅਤੇ ਲੜਕੀਆਂ ਨਾਲ ਛੇੜਛਾੜ ਕਰਦੇ ਹਨ ਜਾਂ ਟਿੱਪਣੀਆਂ ਕਰਦੇ ਹਨ।

ਜਾਣਕਾਰੀ ਅਨੁਸਾਰ ਇਲਾਕਾ ਨਿਵਾਸੀ ਦੀਪਕ ਨੇ ਦੱਸਿਆ ਕਿ ਉਕਤ ਨੌਜਵਾਨ ਨੇ ਲੜਕੀ ਨਾਲ ਦੁਰਵਿਵਹਾਰ ਕੀਤਾ ਅਤੇ ਛੇੜਛਾੜ ਕੀਤੀ। ਕੁਝ ਨੌਜਵਾਨਾਂ ਨੇ ਮੁਲਜ਼ਮ ਨੂੰ ਰੋਕਿਆ ਪਰ ਉਕਤ ਨੌਜਵਾਨ ਦੀ ਇਲਾਕੇ ਦੇ ਲੜਕਿਆਂ ਨਾਲ ਝੜਪ ਵੀ ਹੋ ਗਈ। ਇਕ ਨੌਜਵਾਨ ਦੇ ਸਿਰ ਵਿਚ ਬਾਲਟੀ ਨਾਲ ਵਾਰ ਕੀਤਾ ਗਿਆ। ਦੋਸ਼ੀ ਨੌਜਵਾਨ ਨੇ ਲੜਕੀ ਨਾਲ ਛੇੜਛਾੜ ਕੀਤੀ ਅਤੇ ਨੌਜਵਾਨ ਨਾਲ ਲੜਾਈ ਕਰਨ ਤੋਂ ਬਾਅਦ ਆਪਣੇ ਕਮਰੇ ਵਿਚ ਭੱਜ ਗਿਆ। ਉਸ ਨੇ ਆਪਣੇ ਆਪ ਨੂੰ ਕਮਰੇ ਵਿੱਚ ਬੰਦ ਕਰ ਲਿਆ।

ਕਿਸੇ ਤਰ੍ਹਾਂ ਉਸ ਨੂੰ ਗੱਲਬਾਤ ਵਿਚ ਉਲਝਾ ਕੇ ਕਮਰੇ ਤੋਂ ਬਾਹਰ ਲੈ ਕੇ ਆਇਆ ਗਿਆ। ਜਦੋਂ ਉਸ ਤੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਮੰਨਿਆ ਕਿ ਉਸ ਨੇ ਹੀ ਲੜਕੀ ਨਾਲ ਛੇੜਛਾੜ ਕੀਤੀ ਹੈ। ਨੌਜਵਾਨ ਨੇ ਆਪਣਾ ਨਾਂ ਰਾਹੁਲ ਦੱਸਿਆ। ਨੌਜਵਾਨ ਨੇ ਦੱਸਿਆ ਕਿ ਉਹ ਮੂਲ ਰੂਪ ਵਿਚ ਬਿਹਾਰ ਦੇ ਕਟਿਹਾਰ ਦਾ ਰਹਿਣ ਵਾਲਾ ਹੈ ਅਤੇ ਪਿਛਲੇ 8 ਸਾਲਾਂ ਤੋਂ ਲੁਧਿਆਣਾ ਵਿਚ ਰਹਿ ਰਿਹਾ ਹੈ।

ਇਲਾਕਾ ਵਾਸੀਆਂ ਨੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ। ਪੀਸੀਆਰ ਦਸਤੇ ਨੇ ਮੌਕੇ ’ਤੇ ਪਹੁੰਚ ਕੇ ਉਕਤ ਨੌਜਵਾਨ ਨੂੰ ਕਾਬੂ ਕਰ ਲਿਆ। ਫਿਲਹਾਲ ਥਾਣਾ ਬਸਤੀ ਜੋਧੇਵਾਲ ਦੀ ਪੁਲਿਸ ਦੋਵੇਂ ਧਿਰਾਂ ਨੂੰ ਥਾਣੇ ਬੁਲਾ ਕੇ ਗੱਲਬਾਤ ਕਰ ਰਹੀ ਹੈ।