ਫਾਜ਼ਿਲਕਾ | ਜ਼ਿਲੇ ਦੇ ਪਿੰਡ ਮੰਡੀ ਚੰਨਣਵਾਲਾ ਦੇ ਇਕ ਪਰਿਵਾਰ ਵਿਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਸੀ। ਜਦੋਂ ਅਚਾਰ ਦੇ ਡੱਬੇ ਵਿਚ ਇਕ ਮਰਿਆ ਹੋਇਆ ਸੱਪ ਦੇਖਿਆ ਗਿਆ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਨੇ ਪਿੰਡ ਵਿਚ ਹੀ ਅਚਾਰ ਵੇਚਣ ਵਾਲੇ ਵਿਕਰੇਤਾ ਤੋਂ ਅਚਾਰ ਦਾ ਡੱਬਾ ਖਰੀਦਿਆ ਸੀ।
ਅਚਾਨਕ ਪਰਿਵਾਰ ਦੇ ਇਕ ਮੈਂਬਰ ਨੇ ਅਚਾਰ ਦੇ ਡੱਬੇ ਵਿਚ ਇੱਕ ਛੋਟਾ ਜਿਹਾ ਮਰਿਆ ਹੋਇਆ ਸੱਪ ਦੇਖਿਆ। ਅਚਾਰ ਦੇ ਡੱਬੇ ਵਿਚ ਸੱਪ ਦੇਖ ਕੇ ਪਰਿਵਾਰਕ ਮੈਂਬਰ ਹੈਰਾਨ ਰਹਿ ਗਏ। ਇਸ
ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਚੰਨਣਵਾਲਾ ਦੀ ਵਸਨੀਕ ਪਰਮਜੀਤ ਕੌਰ ਨੇ ਦੱਸਿਆ ਕਿ ਉਸ ਨੇ ਪਿੰਡ ਵਿਚ ਆਏ ਇੱਕ ਆਚਾਰ ਵਿਕਰੇਤਾ ਤੋਂ ਡੱਬਾ ਬੰਦ ਅਚਾਰ ਲਿਆ ਸੀ। ਉਸ ਨੇ ਇਸ ਡੱਬੇ ਵਿੱਚੋਂ ਬਹੁਤ ਸਾਰਾ ਅਚਾਰ ਕੱਢ ਕੇ ਖਾਧਾ। ਜਦੋਂ ਡੱਬੇ ਵਿਚ ਕਰੀਬ 200 ਗ੍ਰਾਮ ਅਚਾਰ ਬਚਿਆ ਤਾਂ ਪਰਿਵਾਰ ਦੇ ਇਕ ਮੈਂਬਰ ਨੇ ਅਚਾਰ ਕੱਢਣ ਲਈ ਉਸ ਵਿਚ ਚਮਚਾ ਰੱਖਿਆ ਤਾਂ ਉਸ ਵਿਚ ਸੱਪ ਨਜ਼ਰ ਆਇਆ।
ਇਹ ਦੇਖ ਕੇ ਪਰਿਵਾਰ ਹੈਰਾਨ ਰਹਿ ਗਿਆ, ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਸ਼ੁਕਰ ਹੈ ਕਿ ਉਨ੍ਹਾਂ ਨੇ ਸਭ ਤੋਂ ਪਹਿਲਾਂ ਇਹ ਦੇਖਿਆ। ਜੇਕਰ ਇਸ ਨੂੰ ਗਲਤੀ ਨਾਲ ਵੀ ਖਾ ਲਿਆ ਜਾਵੇ ਤਾਂ ਇਹ ਨੁਕਸਾਨਦਾਇਕ ਸਾਬਤ ਹੋ ਸਕਦਾ ਹੈ।
ਇਸ ਮਾਮਲੇ ਸਬੰਧੀ ਜਦੋਂ ਪਰਿਵਾਰਕ ਮੈਂਬਰਾਂ ਨੇ ਅਚਾਰ ਵਿਕਰੇਤਾ ਨੂੰ ਸੂਚਿਤ ਕੀਤਾ ਤਾਂ ਅਚਾਰ ਵਿਕਰੇਤਾ ਮੌਕੇ ’ਤੇ ਪਹੁੰਚ ਗਿਆ। ਉਸ ਨੇ ਦੱਸਿਆ ਕਿ ਉਸ ਨੇ ਸਾਨੂੰ ਡੱਬਾਬੰਦ ਅਚਾਰ ਦਿੱਤਾ ਸੀ, ਜਿਸ ‘ਤੇ ਦੋ ਮੋਹਰਾਂ ਸਨ। ਉਸਨੇ ਦੱਸਿਆ ਕਿ ਉਹ ਇਹ ਅਚਾਰ ਮੋਗਾ ਦੀ ਇਕ ਬਜਾਜ ਕੰਪਨੀ ਤੋਂ ਖਰੀਦ ਕੇ ਵੇਚਦਾ ਹੈ। ਕੰਪਨੀ ਦਾ ਕਹਿਣਾ ਹੈ ਕਿ ਉਹ ਪੂਰੀ ਤਰ੍ਹਾਂ ਸਾਫ-ਸਫਾਈ ਰੱਖਦੇ ਹਨ।
ਉਸ ਦਾ ਕਹਿਣਾ ਹੈ ਕਿ ਹੋ ਸਕਦਾ ਹੈ ਕਿ ਇਹ ਡੱਬਾ ਖੁੱਲ੍ਹਾ ਛੱਡਿਆ ਗਿਆ ਹੋਵੇ, ਜਿਸ ਤੋਂ ਬਾਅਦ ਇਹ ਸੱਪ ਇੱਥੇ ਕਿਤੇ ਨਾ ਕਿਤੇ ਡੱਬੇ ਵਿਚ ਵੜ ਗਿਆ ਹੋਵੇਗਾ। ਇਸ ‘ਚ ਕੰਪਨੀ ਕਹਿ ਰਹੀ ਹੈ ਕਿ ਉਨ੍ਹਾਂ ਨੇ ਕੋਈ ਗਲਤੀ ਨਹੀਂ ਕੀਤੀ ਹੈ। ਉਨ੍ਹਾਂ ਵੱਲੋਂ ਪੂਰੀ ਸਫਾਈ ਰੱਖੀ ਜਾਂਦੀ ਹੈ।ਸ