ਜਲੰਧਰ | ਜਲੰਧਰ ਤੋਂ ਵਕਫ ਬੋਰਡ ਦੇ ਮੈਂਬਰ ਰਹਿ ਚੁੱਕੇ ਮੁਹੰਮਦ ਕਲੀਮ ਆਜ਼ਾਦ ਲੋਕ ਸਭਾ ਚੋਣਾਂ ਲਈ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਸਕਦੇ ਹਨ ।
ਲੰਮੇ ਸਮੇਂ ਤਕ ਕਾਂਗਰਸ ਪਾਰਟੀ ‘ਚ ਰਹਿਣ ਤੋਂ ਬਾਅਦ ਉਹ ਆਮ ਆਦਮੀ ਪਾਰਟੀ ਨਾਲ ਜੁੜ ਗਏ ਸਨ ਪਰ ਹੁਣ ਚਰਚਾ ਹੈ ਕਿ ਉਹ ਜਲੰਧਰ ਲੋਕ ਸਭਾ ਸੀਟ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਸਕਦੇ ਹਨ । ਦੱਸਿਆ ਜਾ ਰਿਹਾ ਕਿ ਉਹ 10 ਮਈ ਨੂੰ ਆਪਣਾ ਨੋਮੀਨੇਸ਼ਨ ਭਰ ਸਕਦੇ ਹਨ ।
ਦੱਸਣਯੋਗ ਹੈ ਕਿ ਕਲੀਮ ਆਜ਼ਾਦ ਰਾਜਨੀਤੀ ਵਿਚ ਕਾਫੀ ਲੰਮੇ ਸਮੇਂ ਤੋਂ ਐਕਟਿਵ ਹਨ ਤੇ ਹੁਣ ਉਹ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਕੇ ਆਪਣਾ ਭਵਿੱਖ ਅਜਮਾਉਣਾ ਚਾਹੁੰਦੇ ਹਨ।