ਲੁਧਿਆਣਾ ‘ਚ ਕਿਸਾਨ ਤੇ ਪਸ਼ੂ ਪਾਲਣ ਮੇਲਾ ਅੱਜ ਤੋਂ ਸ਼ੁਰੂ, ਖੇਤੀਬਾੜੀ ਮੰਤਰੀ ਖੁੱਡੀਆਂ ਕਰਨਗੇ ਉਦਘਾਟਨ

0
1620

ਲੁਧਿਆਣਾ, 14 ਮਾਰਚ | ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵਿਖੇ ਕਿਸਾਨ ਮੇਲਾ ਅਤੇ ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਵਿਖੇ ਪਸ਼ੂ ਪਾਲਣ ਮੇਲਾ ਅੱਜ ਤੋਂ ਸ਼ੁਰੂ ਹੋ ਰਿਹਾ ਹੈ। ਮੇਲੇ ਦਾ ਉਦਘਾਟਨ ਅੱਜ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਕਰਨਗੇ। ਖੇਤੀ ਮੇਲੇ ਨੂੰ ਲੈ ਕੇ ਕਿਸਾਨਾਂ ‘ਚ ਭਾਰੀ ਉਤਸ਼ਾਹ ਹੈ। ਮੇਲੇ ‘ਚ ਆਉਣ ਵਾਲੇ ਕਿਸਾਨਾਂ ਦੇ ਵਾਹਨਾਂ ਦੀ ਪਾਰਕਿੰਗ ਲਈ ਰੂਟ ਪਲਾਨ ਵੀ ਜਾਰੀ ਕਰ ਦਿੱਤਾ ਗਿਆ ਹੈ।

ਯੂਨੀਵਰਸਿਟੀ ‘ਚ ਦਾਖ਼ਲੇ ਲਈ ਵੱਡੇ ਅਤੇ ਛੋਟੇ ਵਾਹਨਾਂ ਅਤੇ ਸਾਮਾਨ ਲੱਦਣ ਵਾਲੇ ਵਾਹਨਾਂ ਲਈ ਵੱਖਰੇ ਗੇਟ ਰੱਖੇ ਗਏ ਹਨ ਤਾਂ ਜੋ ਕੈਂਪਸ ‘ਚ ਭੀੜ ਨਾ ਵਧੇ। ਯੂਨੀਵਰਸਿਟੀ ਦੇ ਰੂਟ ਪਲਾਨ ਅਨੁਸਾਰ ਗੇਟ ਨੰਬਰ 1, ਗੇਟ ਨੰਬਰ 5, ਗੇਟ ਨੰਬਰ 8 ਤੋਂ ਕਿਸਾਨਾਂ ਦੀਆਂ ਕਾਰਾਂ ਅਤੇ ਛੋਟੇ ਵਾਹਨਾਂ ਦੀ ਐਂਟਰੀ ਦਿੱਤੀ ਜਾ ਰਹੀ ਹੈ। ਇਨ੍ਹਾਂ ਗੇਟਾਂ ਕੋਲ ਪਾਰਕਿੰਗ ਹੈ। ਬੱਸਾਂ, ਟਰੱਕਾਂ ਅਤੇ ਟਰੈਕਟਰਾਂ ਦੀ ਵੀ ਗੇਟ ਨੰਬਰ 1 ਤੋਂ ਐਂਟਰੀ ਹੁੰਦੀ ਹੈ। ਮੇਲੇ ‘ਚ ਕੰਪਨੀਆਂ ਕਈ ਤਰ੍ਹਾਂ ਦੇ ਬੀਜ ਅਤੇ ਆਧੁਨਿਕ ਮਸ਼ੀਨਰੀ ਵੀ ਪ੍ਰਦਰਸ਼ਿਤ ਕਰਨਗੀਆਂ।