ਅਬੋਹਰ ‘ਚ ਕਲਯੁਗੀ ਪੁੱਤ ਨੇ ਬਜ਼ੁਰਗ ਮਾਂ ਦੀ ਕੀਤੀ ਕੁੱ.ਟਮਾਰ, ਤੋੜੀਆਂ ਪਸਲੀਆਂ, ਬੋਲਿਆ ਮੇਰੇ ਕੋਲੋਂ ਨਹੀਂ ਹੁੰਦੀ ਦੇਖਭਾਲ

0
12228

ਅਬੋਹਰ, 26 ਫਰਵਰੀ | ਅਬੋਹਰ ‘ਚ ਬੇਟੇ ਨੇ ਪਹਿਲਾਂ ਆਪਣੀ ਬਜ਼ੁਰਗ ਮਾਂ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਅਤੇ ਜਦੋਂ ਉਸ ਦੀਆਂ ਹੱਡੀਆਂ ਅਤੇ ਪਸਲੀਆਂ ਟੁੱਟ ਗਈਆਂ ਤਾਂ ਉਸ ਨੂੰ ਬੰਨ੍ਹ ਕੇ ਨਹਿਰ ‘ਚ ਸੁੱਟਣ ਲਈ ਚਲਾ ਗਿਆ। ਇਸ ਸਬੰਧੀ ਜਿਵੇਂ ਹੀ ਪਿੰਡ ਦੇ ਪੰਚਾਇਤ ਮੈਂਬਰ ਨੂੰ ਪਤਾ ਲੱਗਾ ਤਾਂ ਉਨ੍ਹਾਂ ਨੇ ਥਾਣਾ ਸਦਰ ਦੀ ਪੁਲਿਸ ਨੂੰ ਸੂਚਨਾ ਦਿੱਤੀ ਜਿਨ੍ਹਾਂ ਨੇ ਮੌਕੇ ‘ਤੇ ਪਹੁੰਚ ਕੇ ਬਜ਼ੁਰਗ ਮਾਤਾ ਨੂੰ ਜ਼ਖ਼ਮੀ ਹਾਲਤ ‘ਚ ਸਰਕਾਰੀ ਹਸਪਤਾਲ ‘ਚ ਦਾਖ਼ਲ ਕਰਵਾਇਆ।

ਜਾਣਕਾਰੀ ਅਨੁਸਾਰ ਪਿੰਡ ਰੁਹੇੜੀਆ ਵਾਲਾ ਦੀ ਪਰਮੇਸ਼ਵਰੀ ਦੇਵੀ ਨੂੰ ਉਸ ਦੇ ਹੀ ਲੜਕੇ ਨੇ ਘਰ ਵਿਚ ਬੁਰੀ ਤਰ੍ਹਾਂ ਕੁੱਟਿਆ। ਇਸ ਸਬੰਧੀ ਜਦੋਂ ਪਿੰਡ ਦੇ ਹਰਬੰਸ ਲਾਲ ਨੂੰ ਪਤਾ ਲੱਗਾ ਤਾਂ ਉਸ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ, ਜਿਸ ਮਗਰੋਂ ਪੁਲਿਸ ਪਾਰਟੀ ਸਮੇਤ ਤਾਇਨਾਤ ਐਸ.ਆਈ. ਜੁਗਰਾਜ ਸਿੰਘ ਮੌਕੇ ’ਤੇ ਪੁੱਜੇ। ਬੰਨ੍ਹੀ ਹੋਈ ਬਜ਼ੁਰਗ ਨੂੰ 108 ਐਂਬੂਲੈਂਸ ਦੀ ਮਦਦ ਨਾਲ ਸਰਕਾਰੀ ਹਸਪਤਾਲ ਪਹੁੰਚਾਇਆ ਗਿਆ।

ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਪੁੱਤ ਕਾਂਸ਼ੀ ਰਾਮ ਨੇ ਦੱਸਿਆ ਕਿ ਉਹ ਆਪਣੀ ਮਾਂ ਦੀ ਦੇਖਭਾਲ ਕਰਨ ਤੋਂ ਅਸਮਰੱਥ ਸੀ, ਜਿਸ ਕਾਰਨ ਉਸ ਨੇ ਉਸ ਦੀ ਕੁੱਟਮਾਰ ਕੀਤੀ ਅਤੇ ਫਿਰ ਉਸ ਨੂੰ ਨਹਿਰ ਵਿਚ ਸੁੱਟਣ ਲਈ ਲੈ ਗਿਆ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।