ਅਲਮਸਤ ਬਾਪੂ ਲਾਲ ਬਾਦਸ਼ਾਹ ਦੀ ਜ਼ਮੀਨ ਨੂੰ ਲੈ ਕੇ ਹੋਇਆ ਵਿਵਾਦ, MP ਹੰਸਰਾਜ ਹੰਸ ‘ਤੇ ਲੱਗੇ ਗੰਭੀਰ ਆਰੋਪ

0
756

ਨਕੋਦਰ, 20 ਫਰਵਰੀ| ਜਲੰਧਰ ਜ਼ਿਲ੍ਹੇ ਦੇ ਹਲਕੇ ਨਕੋਦਰ ਵਿਖੇ ਦਰਬਾਰ ਅਲਮਸਤ ਬਾਪੂ ਲਾਲ ਬਾਦਸ਼ਾਹ ਦੀ ਜ਼ਮੀਨ ਅਤੇ ਉਨ੍ਹਾਂ ਦੀ ਦਰਗਾਹ  ਨਾਲ ਜੁੜਿਆ ਵੱਡਾ ਮਾਮਲਾ ਸਾਹਮਣੇ ਆਇਆ ਹੈ। ਜਲੰਧਰ ਦੇ ਪ੍ਰੈੱਸ ਕਲੱਬ ‘ਚ ਅਲਮਸਤ ਬਾਪੂ ਲਾਲ ਬਾਦਸ਼ਾਹ ਦੀ ਦਰਗਾਹ ‘ਤੇ ਲੰਬੇ ਸਮੇਂ ਤੋਂ ਸੇਵਾ ਕਰਦੇ ਆਏ ਲੋਕਾਂ ਨੇ ਪ੍ਰੈੱਸ ਕਾਨਫਰੰਸ ਕੀਤੀ, ਜਿਸ ਵਿੱਚ ਉਨ੍ਹਾਂ ਨੇ MP ਹੰਸਰਾਜ ਹੰਸ ਅਤੇ ਉਨ੍ਹਾਂ ਦੁਆਰਾ ਨਵੀਂ ਬਣਾ ਕੇ ਚਲਾਈ ਜਾ ਰਹੀ ਕਮੇਟੀ ਖਿਲਾਫ ਗੰਭੀਰ ਇਲਜ਼ਾਮ ਲਗਾਏ।

ਉਨ੍ਹਾਂ ਕਿਹਾ ਕਿ ਕਿਵੇਂ MP ਹੰਸਰਾਜ ਹੰਸ ਅਤੇ ਉਨ੍ਹਾਂ ਦੁਆਰਾ ਬਣਾਈ ਗਈ ਕਮੇਟੀ ਅਲਮਸਤ ਬਾਪੂ ਲਾਲ ਬਾਦਸ਼ਾਹ ਦੀ ਗੋਲਕ ਦੇ ਪੈਸੇ ਦੀ ਦੁਰਵਰਤੋਂ ਕਰ ਰਹੀ ਹੈ ਅਤੇ ਆਪਣੀ ਐਸ਼ਪ੍ਰਸਤੀ ਲਈ ਉਸ ਪੈਸੇ ਦੀ ਖਰਾਬੀ ਕਰ ਰਹੇ ਨੇ। ਉੱਥੇ ਹੀ ਉਨ੍ਹਾਂ ਕਿਹਾ ਕਿ ਜਿੰਨਾ ਵੀ ਦਰਗਾਹ ਦੇ ਚੜ੍ਹਿਆ ਇਹ ਪੈਸਾ ਹੈ, ਇਹ ਆਮ ਲੋਕਾਂ ਦੀ ਸੇਵਾ ‘ਚ ਲੱਗਣਾ ਚਾਹੀਦਾ ਹੈ ਨਾ ਕਿ ਇਨ੍ਹਾਂ ਵੱਡੇ ਲੋਕ ‘ਤੇ। ਉਨ੍ਹਾਂ ਕਿਹਾ ਕਿ ਇਹ ਹੰਸਰਾਜ ਹੰਸ ਅਤੇ ਉਨ੍ਹਾਂ ਦੀ ਬਣਾਈ ਗਈ ਕਮੇਟੀ ਦੀ ਮਿਲੀ ਜੁਲੀ ਸਾਜ਼ਿਸ਼ ਹੈ।