ਡਿਬਰੂਗੜ੍ਹ ਜੇਲ ‘ਚ ਭੁੱਖ ਹੜਤਾਲ ’ਤੇ 9 ਸਾਥੀਆਂ ਸਮੇਤ ਬੈਠੇ ਅੰਮ੍ਰਿਤਪਾਲ ਸਿੰਘ, ਜਾਣੋ ਕਾਰਨ

0
492

ਨਵੀਂ ਦਿੱਲੀ, 19 ਫਰਵਰੀ | ਡਿਬਰੂਗੜ੍ਹ ਜੇਲ੍ਹ ਵਿਚ ਬੰਦ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਅਤੇ ਉਸ ਦੇ 9 ਸਾਥੀਆਂ ਨੇ ਪਿਛਲੇ ਕਈ ਦਿਨਾਂ ਤੋਂ ਭੁੱਖ ਹੜਤਾਲ ਸ਼ੁਰੂ ਕੀਤੀ ਹੋਈ ਹੈ। ਅੰਮ੍ਰਿਤਪਾਲ ਨੇ ਡਿਬਰੂਗੜ੍ਹ ਜੇਲ ਪ੍ਰਸ਼ਾਸਨ ‘ਤੇ ਆਪਣੇ ਸੈੱਲ, ਪਖਾਨਿਆਂ ਅਤੇ ਬਾਥਰੂਮਾਂ ਵਿਚ ਜਾਸੂਸੀ ਕੈਮਰੇ ਅਤੇ ਸੀਸੀਟੀਵੀ ਕੈਮਰੇ ਲਗਾਉਣ ਦਾ ਦੋਸ਼ ਲਗਾਇਆ ਹੈ।

ਇਹ ਜਾਣਕਾਰੀ ਅੰਮ੍ਰਿਤਪਾਲ ਸਿੰਘ ਦੀ ਮਾਤਾ ਬਲਵਿੰਦਰ ਕੌਰ ਨੇ ਦਿੱਤੀ ਹੈ। ਬਲਵਿੰਦਰ ਕੌਰ ਨੇ ਕਿਹਾ ਕਿ ਅੰਮ੍ਰਿਤਪਾਲ ਸਿੰਘ ਬੀਤੇ ਦਿਨ ਟਾਇਲਟ ਗਿਆ ਸੀ। ਉਦੋਂ ਹੀ ਜੇਲ੍ਹ ਪ੍ਰਸ਼ਾਸਨ ਦੇ ਕੁਝ ਲੋਕ ਇਲੈਕਟ੍ਰੀਸ਼ੀਅਨ ਨਾਲ ਕੋਠੜੀ ਵਿਚ ਆ ਗਏ।

Amritpal Singh's aide Papalpreet flown to high-security Dibrugarh jail in Assam: Sources - India Today

ਸੈੱਲ ਵੱਲੋਂ ਜਦੋਂ ਉਸ ਦੀ ਜਾਂਚ ਕੀਤੀ ਗਈ। ਉਥੇ ਕੁਝ ਜਾਸੂਸੀ ਕੈਮਰੇ ਵੀ ਮਿਲੇ, ਜਿਸ ਨੂੰ ਉਨ੍ਹਾਂ ਨੇ ਜ਼ਬਤ ਕਰ ਲਿਆ ਹੈ। ਦੂਜੇ ਪਾਸੇ ਅਸਾਮ ਦੇ ਡੀਜੀਪੀ ਜੇਪੀ ਸਿੰਘ ਨੇ ਵੀ ਸੈੱਲ ਵਿਚ ਜਾਸੂਸੀ ਕੈਮਰੇ ਲਗਾਉਣ ਬਾਰੇ ਸਪੱਸ਼ਟੀਕਰਨ ਦਿੱਤਾ ਹੈ। ਅੰਮ੍ਰਿਤਪਾਲ ਦੀ ਮਾਤਾ ਨੇ ਦੱਸਿਆ ਕਿ ਅੰਮ੍ਰਿਤਪਾਲ ਨੇ ਸੀਸੀਟੀਵੀ ਕੈਮਰੇ ਉਤਾਰ ਕੇ ਆਪਣੇ ਕੋਲ ਰੱਖ ਲਏ ਹਨ। ਜੇਲ੍ਹ ਪ੍ਰਸ਼ਾਸਨ ਉਨ੍ਹਾਂ ਤੋਂ ਕੈਮਰੇ ਖੋਹਣ ਦੀ ਕੋਸ਼ਿਸ਼ ਕਰ ਰਿਹਾ ਹੈ।