ਲੋਕ ਸਭਾ ਚੋਣਾਂ ਤੋਂ ਪਹਿਲਾਂ ਅੱਜ ਪੇਸ਼ ਹੋਵੇਗਾ ਦੇਸ਼ ਦਾ ਅੰਤ੍ਰਿਮ ਬਜਟ, ਲੋਕ ਹਿੱਤਾਂ ‘ਚ ਹੋਣਗੇ ਵੱਡੇ ਐਲਾਨ

0
328

ਦਿੱਲੀ, 1 ਫਰਵਰੀ| ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਅੱਜ ਸੰਸਦ ਵਿੱਚ ਅੰਤ੍ਰਿਮ ਬਜਟ ਪੇਸ਼ ਕਰਨਗੇ। ਮੁਕੰਮਲ ਬਜਟ ਅਪਰੈਲ ਮਈ ’ਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਮਗਰੋਂ ਨਵੀਂ ਸਰਕਾਰ ਪੇਸ਼ ਕਰੇਗੀ। ਸਰਕਾਰ ਨੇ ਅੰਤਰਿਮ ਬਜਟ ਲਈ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ।

ਦੱਸ ਦੇਈਏ ਲੋਕ ਸਭਾ ਚੋਣਾਂ ਤੋਂ ਪਹਿਲਾਂ ਮੋਦੀ ਸਰਕਾਰ ਕੋਲ ਅੰਤ੍ਰਿਮ ਬਜਟ ਰਾਹੀਂ ਸਾਰੇ ਵਰਗਾਂ ਨੂੰ ਖੁਸ਼ ਕਰਨ ਦਾ ਆਖਰੀ ਮੌਕਾ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਬਜਟ ਵਿੱਚ ਟੈਕਸਦਾਤਾਵਾਂ, ਕਿਸਾਨਾਂ, ਸਰਕਾਰੀ ਕਰਮਚਾਰੀਆਂ ਨੂੰ ਲੁਭਾਉਣ ਦੇ ਨਾਲ-ਨਾਲ ਵਿਕਾਸ ਦੀ ਗਤੀ ਨੂੰ ਤੇਜ਼ ਕਰਨ ਲਈ ਲੋਕਾਂ ਦੇ ਹਿੱਤਾਂ ਵਿੱਚ ਐਲਾਨ ਕੀਤੇ ਜਾਣਗੇ।