ਸਰਕਾਰੀ ਬੱਸ ‘ਚ ਔਰਤ ਨਾਲ ਜਬਰ-ਜ਼ਨਾਹ, ਡਰਾਈਵਰ ਨੇ ਕੀਤਾ ਸ਼ਰਮਨਾਕ ਕਾਰਾ

0
144

ਹਿਮਾਚਲ, 28 ਜਨਵਰੀ। ਇਥੋਂ ਇਕ ਸ਼ਰਮਨਾਕ ਖਬਰ ਸਾਹਮਣੇ ਆਈ ਹੈ। ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ ਵਿਚ ਇਕ ਸਰਕਾਰੀ ਬੱਸ ਵਿਚ ਇਕ ਔਰਤ ਨਾਲ ਜਬਰ-ਜ਼ਨਾਹ ਕੀਤਾ ਗਿਆ। ਬੱਸ ਦੇ ਡਰਾਈਵਰ ਨੇ ਔਰਤ ਨੂੰ ਮਿਲਣ ਲਈ ਬੁਲਾਇਆ। ਫਿਰ ਬੱਸ ਵਿਚ ਹੀ ਬਲਾਤਕਾਰ ਕੀਤਾ, ਜਿਸ ਤੋਂ ਬਾਅਦ ਮਹਿਲਾ ਨੂੰ ਧਮਕੀ ਦਿੱਤੀ। ਪੀੜਤ ਔਰਤ ਨੇ ਇਸ ਦੀ ਸ਼ਿਕਾਇਤ ਪੁਲਿਸ ਨੂੰ ਕੀਤੀ, ਜਿਸ ਤੋਂ ਬਾਅਦ HRTC ਬੱਸ ਡਰਾਈਵਰ ਖਿਲਾਫ ਬਲਾਤਕਾਰ ਦਾ ਮਾਮਲਾ ਦਰਜ ਕੀਤਾ ਗਿਆ ਹੈ।

ਵਿਆਹੁਤਾ ਔਰਤ ਨੇ ਦੱਸਿਆ ਕਿ ਉਸ ਦੀ ਜਾਣ-ਪਛਾਣ ਹਿਮਾਚਲ ਪ੍ਰਦੇਸ਼ ਰੋਡ ਟਰਾਂਸਪੋਰਟ ਕਾਰਪੋਰੇਸ਼ਨ (ਐਚ.ਆਰ.ਟੀ.ਸੀ.) ਦੇ ਡਰਾਈਵਰ ਕੇਸ਼ਵ ਰਾਮ ਨਾਲ ਸੀ। ਇਸ ਦਾ ਫਾਇਦਾ ਉਠਾਉਂਦੇ ਹੋਏ ਕੇਸ਼ਵ ਨੇ ਉਸ ਨੂੰ ਮਿਲਣ ਲਈ ਬੁਲਾਇਆ। ਉਸ ਸਮੇਂ ਉਹ ਬੱਸ ਦੇ ਨੇੜੇ ਹੀ ਸੀ ਤੇ ਬਹਾਨੇ ਨਾਲ ਬੱਸ ਅੰਦਰ ਲੈ ਗਿਆ। ਇਸ ਤੋਂ ਬਾਅਦ ਉਸ ਨੇ ਇਹ ਕਰਤੂਤ ਕੀਤੀ।

ਉਸ ਨੇ ਇਸ ਦੀ ਸ਼ਿਕਾਇਤ ਪੁਲਿਸ ਨੂੰ ਕੀਤੀ। ਰਾਮਪੁਰ ਦੇ ਐਸਐਚਓ ਜਸਵੰਤ ਨੇ ਦੱਸਿਆ ਕਿ ਮਹਿਲਾ ਨੇ ਐਚਆਰਟੀਸੀ ਡਰਾਈਵਰ ਖ਼ਿਲਾਫ਼ ਸ਼ਿਕਾਇਤ ਦਿੱਤੀ ਸੀ, ਜਿਸ ਤੋਂ ਬਾਅਦ ਉਸ ਖਿਲਾਫ ਮਾਮਲਾ ਦਰਜ ਕਰ ਲਿਆ ਹੈ।