ਕੈਂਸਰ ਪੀੜਤ ਮਾਸੂਮ ਦੀ ਗੰਗਾ ‘ਚ  5 ਮਿੰਟ ਲੁਆਈ ਡੁਬਕੀ, ਸਾਹ ਘੁੱਟ ਹੋਣ ਨਾਲ ਮੌਤ

0
254

ਉਤਰ ਪ੍ਰਦੇਸ਼, 25 ਜਨਵਰੀ| ਗੰਗਾ ‘ਚ ਇਸ਼ਨਾਨ ਕਰਕੇ ਕੈਂਸਰ ਤੋਂ ਠੀਕ ਹੋਣ ਦੀ ਉਮੀਦ ‘ਚ 7 ਸਾਲਾ ਬੱਚੇ ਦੀ ਮਾਸੀ ਨੇ ਉਸ ਦੀ ਗੰਗਾ ਵਿਚ ਵਾਰ-ਵਾਰ ਡੁਬਕੀ ਲਗਵਾਈ। ਜਿਸ ਕਾਰਨ ਉਸ ਦੀ ਮੌਤ ਹੋ ਗਈ। ਪੁਲਿਸ ਨੇ ਇਹ ਜਾਣਕਾਰੀ ਦਿੱਤੀ।

ਇਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਬੱਚੇ ਦੇ ਮਾਤਾ-ਪਿਤਾ ਹਰਿ ਕੀ ਪਉੜੀ ਦੇ ਕੰਢੇ ਮੰਤਰ ਦਾ ਜਾਪ ਕਰਦੇ ਰਹੇ, ਜਦਕਿ ਬੱਚੇ ਦੀ ਮਾਸੀ ਨੇ ਉਸ ਦੀਆਂ ਉੱਚੀਆਂ ਚੀਕਾਂ ਨੂੰ ਨਜ਼ਰਅੰਦਾਜ਼ ਕਰਦੇ ਹੋਏ ਉਸ ਨੂੰ ਵਾਰ-ਵਾਰ ਗੰਗਾ ‘ਚ ਡੁਬਕੀ ਲਗਾ ਦਿਤੀ, ਜਿਸ ਕਾਰਨ ਦਮ ਘੁੱਟਣ ਕਾਰਨ ਉਸ ਦੀ ਮੌਤ ਹੋ ਗਈ।

ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਖੜ੍ਹੇ ਲੋਕਾਂ ਨੇ ਨੇੜਿਓਂ ਔਰਤ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਸ ਨੇ ਉਨ੍ਹਾਂ ਦੀ ਗੱਲ ਮੰਨਣ ਤੋਂ ਇਨਕਾਰ ਕਰ ਦਿੱਤਾ। ਦੱਸ ਦੇਈਏ ਕਿ ਰਾਮ ਮੰਦਰ ‘ਚ ਸ਼ਰਧਾਲੂ ਲਗਾਤਾਰ ਵੱਡੀ ਗਿਣਤੀ ‘ਚ ਪਹੁੰਚ ਰਹੇ ਹਨ। ਇਸ ਤੋਂ ਪਹਿਲਾਂ ਭਾਰੀ ਭੀੜ ਨੂੰ ਦੇਖਦਿਆਂ ਯੂਪੀ ਪ੍ਰਸ਼ਾਸਨ ਨੇ ਬਜ਼ੁਰਗਾਂ ਅਤੇ ਔਰਤਾਂ ਨੂੰ ਅਪੀਲ ਕੀਤੀ ਸੀ ਕਿ ਜੇਕਰ ਉਹ ਚਾਹੁਣ ਤਾਂ ਦੋ-ਤਿੰਨ ਮਹੀਨਿਆਂ ਬਾਅਦ ਰਾਮ ਮੰਦਰ ਦੇ ਦਰਸ਼ਨ ਕਰ ਸਕਦੇ ਹਨ ਕਿਉਂਕਿ ਇਸ ਮੌਕੇ ਵੱਡੀ ਭੀੜ ਨੂੰ ਕਾਬੂ ਕਰਨਾ ਬਹੁਤ ਮੁਸ਼ਕਲ ਹੋ ਰਿਹਾ ਹੈ।