ਪੰਜਾਬ ਦੀ ਵਿਦਿਆਰਥਣ 100 ਸਵਾਲਾਂ ਦੇ ਆਂਸਰ 3 ਮਿੰਟ ‘ਚ ਕਰਦੀ ਹੱਲ, ਬਣਾਇਆ ਵਰਲਡ ਰਿਕਾਰਡ

0
827

ਬਠਿੰਡਾ, 20 ਜਨਵਰੀ| ਰਾਮਪੁਰਾ ਫੂਲ ਦੀ ਸਕੂਲੀ ਵਿਦਿਆਰਥਣ ਅਪੈਕਸ਼ਾ ਨੇ ਮੈਥ ਵਿਸ਼ੇ ਵਿੱਚ ਇੱਕ ਹੋਰ ਨਵਾਂ ਵਰਲਡ ਰਿਕਾਰਡ ਬਣਾਇਆ ਹੈ। ਨੈਸ਼ਨਲ ਅਤੇ ਇੰਟਰਨੈਸ਼ਨਲ ਅਬੈਕਸ ਮੁਕਾਬਲੇ ਜਿੱਤਣ ਤੋਂ ਇਲਾਵਾ ਅਪੈਕਸ਼ਾ ਦੇ ਨਾਮ ਪਹਿਲਾਂ ਹੀ 1 ਵਰਲਡ ਰਿਕਾਰਡ, 1 ਏਸ਼ੀਆ ਰਿਕਾਰਡ ਅਤੇ 2 ਇੰਡੀਆ ਬੁੱਕ ਰਿਕਾਰਡ ਦਰਜ ਹਨ। ਪੰਜਾਬ ਪੁਲਿਸ ਦੇ ਏਡੀਜੀਪੀ ਐਸ ਪੀ ਐਸ ਪਰਮਾਰ ਨੇ ਅਪੈਕਸ਼ਾ ਦੀਆਂ ਇਨ੍ਹਾਂ ਪ੍ਰਾਪਤੀਆਂ ਤੇ ਉਸਨੂੰ ਕਲਾਸ ਵਨ ਕੰਮੋਡੈਸ਼ਨ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਹੈ।

ਅਪੈਕਸ਼ਾ ਦੇ ਪਿਤਾ ਰੰਜੀਵ ਗੋਇਲ, ਜੋ ਕਿ ਉਸਦੇ ਕੋਚ ਵੀ ਹਨ, ਨੇ ਦੱਸਿਆ ਕਿ ਸਥਾਨਕ ਸੇਂਟ ਜੇਵੀਅਰ ਸਕੂਲ ਵਿੱਚ ਦਸਵੀਂ ਕਲਾਸ ਵਿੱਚ ਪੜ੍ਹਨ ਵਾਲੀ ਬੇਟੀ ਅਪੈਕਸ਼ਾ ਨੇ 4 ਅੰਕਾਂ ਨੂੰ 1 ਅੰਕ ਨਾਲ ਗੁਣਾ ਕਰਨ ਦੇ 100 ਸਵਾਲ 3 ਮਿੰਟ 57 ਸੈਕੰਡ ਵਿੱਚ ਹੱਲ ਕਰਕੇ ਇਹ ਨਵਾਂ ਵਰਲਡ ਰਿਕਾਰਡ ਕਾਇਮ ਕੀਤਾ ਹੈ। ਉਸਨੇ ਇਸ ਰਿਕਾਰਡ ਦੀ ਤਿਆਰੀ ਅਬੈਕਸ ਅਤੇ ਵੈਦਿਕ ਮੈਥ ਤਰੀਕੇ ਨਾਲ ਕੀਤੀ ਹੈ। ਇੰਟਰਨੈਸ਼ਨਲ ਬੁੱਕ ਆਫ ਰਿਕਾਰਡਸ ਨੇ ਉਸਦੇ ਇਸ ਰਿਕਾਰਡ ਦੀ ਪੁਸ਼ਟੀ ਕਰਦਿਆਂ ਉਸਨੂੰ ਮੈਡਲ ਅਤੇ ਸਰਟੀਫਿਕੇਟ ਦਿੱਤਾ ਹੈ।