ਕਿਸਾਨਾਂ ਦੇ ਹਿੱਤਾਂ ਲਈ ਮਾਨ ਸਰਕਾਰ ਨੇ ਕੇਂਦਰ ਅੱਗੇ ਰੱਖੀ ਮੰਗ, MSP ਨੂੰ ਲੈ ਕੇ ਰੱਖਿਆ ਪ੍ਰਸਤਾਵ

0
273

ਚੰਡੀਗੜ੍ਹ, 12 ਜਨਵਰੀ | ਕਿਸਾਨਾਂ ਦੇ ਹਿੱਤ ਲਈ ਮਾਨ ਸਰਕਾਰ ਨੇ ਕੇਂਦਰ ਅੱਗੇ ਪ੍ਰਸਤਾਵ ਰੱਖਿਆ ਹੈ। ਸੂਬਾ ਸਰਕਾਰ ਨੇ ਕੇਂਦਰ ਅੱਗੇ ਅਗਲੇ ਸੀਜ਼ਨ ਲਈ ਝੋਨੇ ਦਾ ਭਾਅ 3284 ਰੁਪਏ ਦੇਣ ਦੀ ਮੰਗ ਰੱਖੀ ਹੈ। CM ਮਾਨ ਨੇ ਕੇਂਦਰ ਸਰਕਾਰ ਨੂੰ ਤਜਵੀਜ਼ ਭੇਜੀ ਹੈ। ਜਾਣਕਾਰੀ ਮੁਤਾਬਕ ਸਾਉਣੀ 2024-25 ਦੀਆਂ ਫਸਲਾਂ ਦੇ MSP ਨਿਰਧਾਰਨ ਲਈ ਇਹ ਤਜਵੀਜ਼ ਭੇਜੀ ਗਈ ਹੈ। ਇਸ ਦੇ ਨਾਲ ਹੀ ਕਪਾਹ ਤੇ 10 ਹਜ਼ਾਰ 767 ਰੁਪਏ MSP ਦੇਣ ਦੀ ਮੰਗ ਕੀਤੀ ਗਈ ਹੈ।

ਜਾਣੋ ਕਣਕ ਦੀ ਪੈਦਾਵਾਰ ਵਧਾਉਣ ਵਾਲੇ ਨਵੇਂ ਤਰੀਕੇ ਬਾਰੇ - BBC News ਪੰਜਾਬੀ

ਸਾਉਣੀ 2024-25 ਦੀਆਂ ਫ਼ਸਲਾਂ ਦੇ MSP ਨਿਰਧਾਰਿਤ ਕਰਨ ਲਈ ਪੰਜਾਬ ਸਰਕਾਰ ਨੇ ਕੇਂਦਰ ਨੂੰ ਜੋ ਤਜਵੀਜ਼ ਭੇਜੀ ਹੈ, ਉਸ ਮੁਤਾਬਕ ਫਸਲਾਂ ਦੀ ਘੱਟੋ-ਘੱਟ ਨਿਰਧਾਰਿਤ ਕੀਮਤ ਹੇਠ ਲਿਖੇ ਮੁਤਾਬਕ ਰੱਖੀ ਗਈ ਹੈ-

ਫ਼ਸਲ ਰੁਪਏ ਪ੍ਰਤੀ ਕੁਇੰਟਲ

ਝੋਨਾ                              3284
ਗਰੇਡ ਏ ਝੋਨਾ                 3324
ਕਪਾਹ                            10,767
ਮੂੰਗ                               11,555
ਮੂੰਗਫਲੀ                        8610
ਅਰਹਰ                        9450
ਮਾਂਹ                            9385

(Note : ਪੰਜਾਬ ਦੀਆਂ ਵੱਡੀਆਂ ਖਬਰਾਂ ਲਈ ਸਾਡੇ Whatsapp ਗਰੁੱਪ https://shorturl.at/cmnxN ਜਾਂ Whatsapp ਚੈਨਲ https://shorturl.at/oqMNR ਨੂੰ ਫਾਲੋ ਕੀਤਾ ਜਾ ਸਕਦਾ ਹੈ। ਵਟਸਐਪ ਗਰੁੱਪ ‘ਚ ਐਡ ਹੋਣ ਤੋਂ ਬਾਅਦ ਤੁਹਾਡਾ ਨੰਬਰ ਬਾਕੀ ਮੈਂਬਰਾਂ ਨੂੰ ਵਿਖਾਈ ਦਿੰਦਾ ਹੈ। ਵਟਸਐਪ ਚੈਨਲ ਦੀ ਖਾਸੀਅਤ ਇਹ ਹੈ ਕਿ ਤੁਹਾਡਾ ਨੰਬਰ ਕਿਸੇ ਨੂੰ ਵਿਖਾਈ ਨਹੀਂ ਦਿੰਦਾ।)