ਪ੍ਰਸ਼ਾਸਨ ਨੇ ਪਿੰਡਾਂ ਦੀਆਂ 93 ਡਿਸਪੈਂਸਰੀਆਂ ਨੂੰ ਲਾਏ ਜਿੰਦਰੇ, ਡਾਕਟਰਾਂ ਸਿਵਲ ਹਸਪਤਾਲ ਤੈਨਾਤ

0
843

ਜਲੰਧਰ . ਕੋਰੋਨਾ ਵਾਇਰਸ ਕਾਰਨ ਮਰੀਜ਼ ਦੀ ਦੇਖਭਾਲ ਕਰਨ ਲਈ ਪੰਜਾਬ ਦੇ ਪਿੰਡਾਂ ਦੀਆਂ 93 ਡਿਸਪੈਂਸਰੀਆਂ ਦੇ 68 ਡਾਕਟਰਾਂ ਨੂੰ ਸਿਵਲ ਹਸਪਤਾਲ ਜਲੰਧਰ ਵਿਚ ਪਿਛਲੇ ਦੋ ਮਹੀਨਿਆਂ ਤੋਂ ਤੈਨਾਤ ਕੀਤਾ ਗਿਆ ਹੈ। ਇਹਨਾਂ 68 ਡਾਕਟਰਾਂ ਵਿਚੋਂ 43 ਡਾਕਟਰ ਇਸ ਵੇਲੇ ਮਰੀਜਾਂ ਦੀ ਦੇਖਭਾਲ ਕਰ ਰਹੇ ਹਨ, ਪਰ ਦੂਸਰੇ ਪਾਸੇ ਜਿਹੜੇ ਪੀਸੀਐਮਐਸ ਵਾਲੇ ਡਾਕਟਰ ਹਨ ਉਹ ਆਪਣੀ ਲੜੀਵਾਰ ਡਿਊਟੀਆਂ ਤੋਂ ਕੰਨੀ ਕਤਰਾਉਂਦੇ ਨਜ਼ਰ ਆ ਰਹੇ ਹਨ। ਹੁਣ ਇਹਨਾਂ 68 ਐਰਐਮਓ ਵਿਚੋਂ 43 ਹੀ ਡਿਊਟੀ ਤੇ ਤੈਨਾਤ ਹਨ। ਬਾਕੀਆਂ ਨੂੰ ਹਲਕੀਆਂ ਡਿਊਟੀਆਂ ਦੇ ਕੇ ਉਹਨਾਂ ਦੀ ਹਾਜ਼ਰੀ ਭਰੀ-ਭਰਾਈ ਜਾ ਰਹੀਂ ਹੈ ਪਰ ਦੂਸਰੇ ਪਾਸੇ ਲੌਕਡਾਊਨ ਦੌਰਾਨ ਪਿੰਡਾ ਦੇ ਲੋਕਾਂ ਅੱਗੇ ਦੋਹਰੀ ਸਮੱਸਿਆ ਖੜ੍ਹੀ ਹੋ ਗਈ ਹੈ। ਉਹਨਾਂ ਕੋਲ ਇਲਾਜ ਲਈ ਜਿਹੜੇ ਡਿਸਪੈਂਸਰੀਆਂ ਦੇ ਡਾਕਟਰਾਂ ਸਨ ਉਹ ਵੀ ਉਹਨਾਂ ਕੋਲੋਂ ਦੂਰ ਕਰਕੇ ਹਸਪਤਾਲਾਂ ਵਿਚ ਤੈਨਾਤ ਕਰ ਦਿੱਤੇ ਗਏ ਹਨ।

ਉਹਨਾਂ ਨੂੰ ਹੁਣ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਾਰਨਾ ਪੈ ਰਿਹਾ ਹੈ। ਹੁਣ ਦਿਹਾਤ ਦੀਆਂ ਡਿਸਪੈਂਸਰੀਆਂ ਦੇ ਡਾਕਟਰਾਂ ਦਾ ਇਹੀ ਰੋਸ ਹੈ ਪੀਸੀਐਮਐਸ ਡਾਕਟਰਾਂ ਦੀ ਕਿਹੜੀ ਗੱਲੋਂ ਜਿਆਦਾ ਸੁਣੀ ਜਾ ਰਹੀ ਹੈ ਜਾਂ ਜਿਹੜੇ ਡਾਕਟਰ ਕਦੀ-ਕਦੀ ਨਜ਼ਰ ਆਉਂਦੇ ਹਨ ਉਹਨਾਂ ਦੀ ਪੁੱਛ ਪੜਤਾਲ ਕਿਉਂ ਨਹੀਂ ਕੀਤੀ ਜਾ ਰਹੀਂ। ਦਿਹਾਤ ਦੇ ਡਾਕਟਰਾਂ ਦਾ ਕਹਿਣਾ ਹੈ ਕਿ ਅਸੀਂ ਡਿਊਟੀ ਤੋਂ ਪਿੱਛੇ ਨਹੀਂ ਹੱਟਦੇ ਪਰ ਸਾਨੂੰ ਰਾਊਂਡ ਮੁਤਾਬਿਕ ਡਿਊਟੀ ਵੰਡੀ ਜਾਵੇ ਤੇ ਜਿਹੜੇ ਡਾਕਟਰਾਂ ਦੀ ਇਕ ਵਾਰ ਵੀ ਰਾਊਂਡ ਅਨੁਸਾਰ ਵਾਰੀ ਨਹੀਂ ਆਈ ਉਹਨਾਂ ਨੂੰ ਵੀ ਮਰੀਜਾਂ ਦੀ ਸੇਵਾ ਕਰਨ ਦਾ ਹੱਕ ਦਿੱਤਾ ਜਾਵੇ।