SGPC ਨੇ ਲਿਆ ਅਹਿਮ ਫੈਸਲਾ : ਗ੍ਰੰਥੀ ਸਿੰਘਾਂ, ਰਾਗੀਆਂ ਤੇ ਗੁਰੂ ਸਾਹਿਬ ਦੀ ਹਜ਼ੂਰੀ ‘ਚ ਡਿਊਟੀ ਕਰਨ ਵਾਲਿਆਂ ਦਾ ਹੋਵੇਗਾ ਡਰੈੱਸ ਕੋਡ

0
544

ਅੰਮ੍ਰਿਤਸਰ, 5 ਜਨਵਰੀ | SGPC ਦੇ ਪ੍ਰਬੰਧ ਅਧੀਨ ਗੁਰਦੁਆਰਿਆਂ ਦੇ ਗ੍ਰੰਥੀ ਸਿੰਘਾਂ, ਰਾਗੀਆਂ ਤੇ ਗੁਰੂ ਸਾਹਿਬ ਦੀ ਹਜ਼ੂਰੀ ਵਿਚ ਡਿਊਟੀ ਕਰਨ ਵਾਲਿਆਂ ਦਾ ਡਰੈੱਸ ਕੋਡ ਹੋਵੇਗਾ। ਐਡਵੋਕੇਟ ਧਾਮੀ ਨੇ ਕਿਹਾ ਕਿ ਕਮੇਟੀ ਨੇ ਫੈਸਲਾ ਕੀਤਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਗ੍ਰੰਥੀ ਸਾਹਿਬਾਨ, ਰਾਗੀ ਸਿੰਘ ਅਤੇ ਗੁਰੂ ਸਾਹਿਬ ਦੀ ਹਜ਼ੂਰੀ ਵਿਚ ਤੈਅ ਮਰਿਆਦਾ ਅਨੁਸਾਰ ਹੀ ਕੱਪੜੇ ਪਹਿਣ ਸਕਣਗੇ।

ਉਨ੍ਹਾਂ ਕਿਹਾ ਕਿ ਡਿਊਟੀ ਦਰਮਿਆਨ ਗ੍ਰੰਥੀ ਸਿੰਘ, ਰਾਗੀ ਸਿੰਘ ਅਤੇ ਹੋਰ ਹਜ਼ੂਰੀ ਵਿਚ ਡਿਊਟੀ ਕਰਨ ਵਾਲੇ ਇਸ ਡਰੈੱਸ ਕੋਰਡ ਦੇ ਧਾਰਨੀ ਹੋਣਗੇ। ਉਨ੍ਹਾਂ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਨਾਲ-ਨਾਲ ਇਹ ਪ੍ਰਬੰਧ ਸਮੁੱਚੇ ਗੁਰਦੁਆਰਿਆਂ ਵਿਚ ਲਾਗੂ ਹੋਵੇਗਾ।